View in English:
April 27, 2024 4:56 pm

ਇਨਕਮ ਟੈਕਸ ਵਿਭਾਗ ਵਲੋਂ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਜਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 29

ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਨਕਮ ਟੈਕਸ ਵਿਭਾਗ ਨੇ ਪਾਰਟੀ ਨੂੰ ਨਵਾਂ ਤਣਅ ਦੇ ਦਿੱਤਾ ਹੈ। ਦਰਅਸਲ, ਆਈਟੀ ਵਿਭਾਗ ਨੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਜਾਰੀ ਕੀਤਾ ਹੈ।

ਇਨਕਮ ਟੈਕਸ ਵਿਭਾਗ ਦੇ ਤਾਜ਼ਾ ਨੋਟਿਸ ‘ਚ ਕਾਂਗਰਸ ਤੋਂ ਟੈਕਸ ਦੇ ਰੂਪ ‘ਚ ਇਹ ਰਕਮ 2017-18 ਤੋਂ 2020-21 ਦੇ ਮੁਲਾਂਕਣ ਸਾਲ ਲਈ ਜੁਰਮਾਨੇ ਅਤੇ ਵਿਆਜ ਸਮੇਤ ਮੰਗੀ ਗਈ ਹੈ। ਇਸ ਕਾਰਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ।

Leave a Reply

Your email address will not be published. Required fields are marked *

View in English