View in English:
May 10, 2024 1:13 am

ਨੰਗਲ ‘ਚ ਪਾਣੀ ਦੀ ਬਾਲਟੀ ‘ਚ ਡੁੱਬਣ ਕਾਰਨ ਸਵਾ ਸਾਲਾ ਬੱਚੇ ਦੀ ਹੋਈ ਮੌਤ

ਫੈਕਟ ਸਮਾਚਾਰ ਸੇਵਾ

ਨੰਗਲ , ਅਪ੍ਰੈਲ 27

ਨੰਗਲ ਨਗਰ ਕੌਂਸਲ ਅਧੀਨ ਪੈਂਦੇ ਵਾਰਡ ਨੰ 2 ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੇ ਪ੍ਰਮੁੱਖ ਵਪਾਰੀ ਗੋਲਡੀ ਪੁਰੀ ਦੇ ਸਵਾ ਸਾਲ ਦੇ ਬੱਚੇ ਦੀ ਬਾਥਰੂਮ ‘ਚ ਪਈ ਪਾਣੀ ਦੀ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ ਜਿਸ ਕਾਰਨ ਪਰਿਵਾਰਕ ਮੈਂਬਰ ਵੀ ਸਦਮੇ ‘ਚ ਹਨ।

ਜਾਣਕਾਰੀ ਮੁਤਾਬਕ ਜਦੋਂ ਦੂਜਾ ਬੱਚਾ ਬਾਥਰੂਮ ‘ਚ ਗਿਆ ਤਾਂ ਉਸ ਨੂੰ ਮੂਧੇ-ਮੂੰਹ ਬਾਲਟੀ ‘ਚ ਪਿਆ ਦੇਖ ਕੇ ਘਬਰਾ ਗਿਆ ਤੇ ਤੁਰੰਤ ਜਾ ਕੇ ਪਰਿਵਾਕ ਮੈਂਬਰਾਂ ਨੂੰ ਦੱਸਿਆ। ਪਰਿਵਾਰਕ ਮੈਂਬਰ ਤੁਰੰਤ ਬੱਚੇ ਨੂੰ ਬੀਬੀਐੱਮਬੀ ਨੰਗਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *

View in English