View in English:
May 9, 2024 7:34 pm

ਅਬੋਹਰ ‘ਚ ਦਰੱਖਤ ‘ਤੇ ਡਿੱਗੀ ਅਸਮਾਨੀ ਬਿਜਲੀ

2 ਹਿੱਸਿਆਂ ‘ਚ ਵੰਡਿਆ ਗਿਆ ਦਰਖੱਤ
ਅਬੋਹਰ : ਅਬੋਹਰ ਵਿੱਚ ਹਲਕੀ ਬਰਸਾਤ ਦੌਰਾਨ ਪਿੰਡ ਬਹਾਵਾਲਾ ਵਿੱਚ ਇੱਕ ਦਰੱਖਤ ਉੱਤੇ ਬਿਜਲੀ ਡਿੱਗ ਗਈ। ਜਿਸ ਕਾਰਨ ਦਰੱਖਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਦੇਰ ਰਾਤ ਇਕ ਖੇਤ ‘ਚ ਲਗਾਏ ਬਕੈਨ ਦੇ ਦਰੱਖਤ ‘ਤੇ ਅਚਾਨਕ ਬਿਜਲੀ ਡਿੱਗ ਗਈ, ਜਿਸ ਕਾਰਨ ਦਰੱਖਤ ਦੇ ਦੋ ਹਿੱਸੇ ਹੋ ਗਏ। ਜਦੋਂ ਸਵੇਰੇ ਖੇਤ ਮਾਲਕ ਅਤੇ ਆਸ-ਪਾਸ ਦੇ ਕਿਸਾਨ ਮੌਕੇ ’ਤੇ ਗਏ ਤਾਂ ਦੇਖਿਆ ਕਿ ਬਿਜਲੀ ਡਿੱਗਣ ਕਾਰਨ ਦਰੱਖਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਚੰਗੀ ਗੱਲ ਇਹ ਰਹੀ ਕਿ ਨੇੜੇ ਹੀ ਕਣਕ ਦੀ ਫ਼ਸਲ ਖੜ੍ਹੀ ਸੀ, ਜਿਸ ਨੂੰ ਅੱਗ ਨਹੀਂ ਲੱਗੀ, ਜੇਕਰ ਕਣਕ ਨੂੰ ਬਿਜਲੀ ਕਾਰਨ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

Leave a Reply

Your email address will not be published. Required fields are marked *

View in English