View in English:
April 27, 2024 4:59 pm

ਆਪਣੇ ਜਨਮਦਿਨ ‘ਤੇ ਬਗਲਾਮੁਖੀ ਮੰਦਰ ਨਤਮਸਤਕ ਹੋਈ ਕੰਗਨਾ ਰਣੌਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 23

ਹਿੰਦੀ ਸਿਨੇਮਾ ਦੀ ਸ਼ਾਨਦਾਰ ਅਭਿਨੇਤਰੀ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਹੈ। ਅੱਜ ਕੰਗਨਾ ਰਣੌਤ ਦਾ ਜਨਮਦਿਨ ਹੈ। ਫਿਲਮੀ ਸਿਤਾਰਿਆਂ ਸਮੇਤ ਕਈ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਪਹੁੰਚੀ ਹੈ। ਅਦਾਕਾਰਾ ਨੇ ਇੱਥੇ ਪ੍ਰਾਚੀਨ ਮੰਦਰ ਦੇਵੀ ਸ਼੍ਰੀ ਬਗਲਾਮੁਖੀ ਦਾ ਆਸ਼ੀਰਵਾਦ ਲਿਆ। ਕੰਗਨਾ ਆਪਣੇ ਜਨਮਦਿਨ ਦੇ ਮੌਕੇ ‘ਤੇ ਪਰਿਵਾਰ ਨਾਲ ਇੱਥੇ ਪਹੁੰਚੀ। ਮਾਤਾ ਬਗਲਾਮੁਖੀ ਦੇ ਦਰਬਾਰ ਪਹੁੰਚ ਕੇ ਉਸ ਨੇ ਦਰਸ਼ਨ ਕੀਤੇ ਤੇ ਆਪਣੀ ਲੰਬੀ ਉਮਰ ਲਈ ਮਹਾਯੱਗ ਕੀਤਾ।

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਕੰਗਨਾ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ।

Leave a Reply

Your email address will not be published. Required fields are marked *

View in English