View in English:
April 27, 2024 11:26 am

Tamil Nadu: ਟਿਕਟ ਨਾ ਮਿਲਣ ‘ਤੇ ਪੀਤੀ ਕੀਟਨਾਸ਼ਕ, ਮੌਜੂਦਾ MP ਦੀ ਹਸਪਤਾਲ ‘ਚ ਮੌਤ

ਫੈਕਟ ਸਮਾਚਾਰ ਸੇਵਾ

ਤਾਮਿਲਨਾਡੂ, ਮਾਰਚ 28

ਤਾਮਿਲਨਾਡੂ ਦੇ ਇਰੋਡ ਵਿਧਾਨ ਸਭਾ ਤੋਂ ਐਮਡੀਐਮਕੇ ਦੇ ਸੰਸਦ ਗਣੇਸ਼ਮੂਰਤੀ ਦਾ ਅੱਜ ਸਵੇਰੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਸੰਸਦ ਨੇ ਕੁਝ ਦਿਨ ਪਹਿਲਾਂ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ 24 ਮਾਰਚ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਐਮਡੀਐਮਕੇ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *

View in English