View in English:
May 9, 2024 3:37 am

ਤਾਈਵਾਨ ਦੀ ਜ਼ਮੀਨ ਫਿਰ ਹਿੱਲੀ- 6.1 ਤੀਬਰਤਾ ਵਾਲਾ ਭੂਚਾਲ


ਇਸ ਮਹੀਨੇ ਤਾਈਵਾਨ ਵਿੱਚ ਇਹ ਦੂਜਾ ਵੱਡਾ ਭੂਚਾਲ
ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ
ਤਾਇਵਾਨ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ। ਇਸ ਮਹੀਨੇ ਤਾਈਵਾਨ ਵਿੱਚ ਇਹ ਦੂਜਾ ਵੱਡਾ ਭੂਚਾਲ ਹੈ। ਇਸ ਤੋਂ ਪਹਿਲਾਂ ਮਹੀਨੇ ਦੀ ਸ਼ੁਰੂਆਤ ‘ਚ ਇੱਥੇ 7.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ 17 ਲੋਕਾਂ ਦੀ ਜਾਨ ਚਲੀ ਗਈ ਸੀ।

ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਦੇਸ਼ ਦੇ ਪੂਰਬੀ ਹਿੱਸੇ ‘ਚ ਸੀ। ਇਸ ਭੂਚਾਲ ਨੇ ਸ਼ਨੀਵਾਰ ਨੂੰ ਹੋਲਿਨ ਨੂੰ ਹਿਲਾ ਦਿੱਤਾ। ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਵੀ ਇਮਾਰਤਾਂ ਹਿੱਲਦੀਆਂ ਵੇਖੀਆਂ ਗਈਆਂ। ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 24.9 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਸ਼ੁਰੂਆਤੀ ਤੌਰ ‘ਤੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇੱਕ ਮਹੀਨੇ ਵਿੱਚ 1000 ਤੋਂ ਵੱਧ ਝਟਕੇ

ਤਾਈਵਾਨ ਵਿੱਚ ਇੱਕ ਮਹੀਨੇ ਦੇ ਅੰਦਰ ਇੱਕ ਹਜ਼ਾਰ ਤੋਂ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ‘ਚ ਇੱਥੇ 7.1 ਤੀਬਰਤਾ ਦਾ ਭੁਚਾਲ ਆਇਆ ਸੀ, ਜਿਸ ‘ਚ 17 ਲੋਕਾਂ ਦੀ ਜਾਨ ਚਲੀ ਗਈ ਸੀ। ਉਦੋਂ ਤੋਂ ਤਾਈਵਾਨ ਦੀ ਧਰਤੀ ਲਗਾਤਾਰ ਹਿੱਲ ਰਹੀ ਹੈ।

Leave a Reply

Your email address will not be published. Required fields are marked *

View in English