View in English:
April 30, 2024 4:43 pm

ਇੰਪਲਾਇਜ਼ ਕ੍ਰਿਕਟ ਲੀਗ ਸੀਜ਼ਨ-1 (T20) ਦੇ ਦੂਜੇ ਦਿਨ ਹੋਏ ਰੋਮਾਂਚਕ ਮੁਕਾਬਲੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਪ੍ਰੈਲ 9

ਪੰਜਾਬ ਸਕੱਤਰੇਤ ਕ੍ਰਿਕਟ ਕਲੱਬ, ਚੰਡੀਗੜ੍ਹ ਵੱਲੋਂ ਪ੍ਰੀਤੀਕਾ ਗਰੁੱਪ ਆਫ ਇੰਡਸਟ੍ਰੀਜ਼ ਅਤੇ ਮੋਹਾਲੀ ਆਟੋ ਇੰਡਸਟ੍ਰੀਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇੰਪਲਾਇਜ਼ ਕ੍ਰਿਕਟ ਲੀਗ ਸੀਜ਼ਨ-1 (T20) ਦੇ ਦੂਜੇ ਦਿਨ ਟੂਰਨਾਂਮੈਂਟ ਦੇ ਮੈਚ ਨੰਬਰ 5 ਅਤੇ ਮੈਚ ਨੰਬਰ 6 ਕਰਵਾਏ ਗਏ।

ਮੈਚ ਨੰਬਰ 5 ਪੰਜਾਬ ਸਕੱਤਰੇਤ ਕ੍ਰਿਕਟ ਕਲੱਬ vs ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਦੀਆਂ ਟੀਮਾਂ ਵਿੱਚਕਾਰ ਬਾਜਵਾ ਕ੍ਰਿਕਟ ਗਰਾਂਊਂਡ, ਮੋਹਾਲੀ ਵਿਖੇ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਦੀ ਟੀਮ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰ ਖੇਡ ਕੇ 140 ਦੌੜਾਂ ਦਾ ਟੀਚਾ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦੀ ਟੀਮ ਨੂੰ ਦਿੱਤਾ ਗਿਆ ਸੀ ਅਤੇ ਜਿਸ ਦੇ ਜਵਾਬ ਵਿੱਚ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦੀ ਟੀਮ ਨੇ 139 ਦੌੜਾਂ ਹੀ ਬਣਾ ਸਕੀ। ਖੁਰਾਕ ਸਪਲਾਈ ਦੀ ਟੀਮ ਦੇ ਖਿਡਾਰੀ ਵਿਵੇਕ ਵਲੋਂ ਬਣਾਈਆਂ 84 ਦੌੜਾਂ ਕਰਕੇ ਮੈਨ ਆਫ ਦੀ ਮੈਚ ਚੁਣਿਆ ਗਿਆ ਅਤੇ ਨਾਲ ਹੀ ਸਕੱਤਰੇਤ ਕ੍ਰਿਕਟ ਕਲੱਬ ਦੇ ਗੇਂਦਬਾਜ ਭੁਪਿੰਦਰ ਸਿੰਘ ਵਲੋਂ ਸ਼ਾਨਦਾਰ ਗੇਂਦਬਾਜੀ ਕੀਤੀ ਗਈ।

ਦੂਜੇ ਪਾਸੇ ਮੈਚ ਨੰਬਰ 6 ਫਤਹਿਗੜ੍ਹ ਸਾਹਿਬ ਫਾਇਟਰਸ vs ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰ ਖੇਡ ਕੇ 146 ਦੌੜਾਂ ਦਾ ਟੀਚਾ ਪਟਿਆਲਾ ਟੀਮ ਨੂੰ ਦਿੱਤਾ ਗਿਆ। ਜਿਸਦੇ ਜਵਾਬ ਵਿੱਚ ਮੈਡੀਕਲ ਕਾਲਜ ਦੀ ਟੀਮ 20 ਓਵਰਾਂ ਵਿੱਚ 118/8 ਦੌੜਾਂ ਹੀ ਬਣਾ ਸਕੀ। ਫ਼ਤਹਿਗੜ੍ਹ ਸਾਹਿਬ ਟੀਮ ਨੇ ਆਪਣੇ ਲਗਾਤਾਰ 02 ਮੈਚ ਜਿੱਤ ਕੇ ਕੁਆਰਟਰ ਫਾਈਨਲ ਲਈ ਲਗਭਗ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਫ਼ਤਹਿਗੜ੍ਹ ਸਾਹਿਬ ਟੀਮ ਦੇ ਗੁਨਚਾ ਵਲੋਂ ਆਪਣੀ ਫਿਰਕੀ ਗੇਂਦਬਾਜੀ ਦੇ ਪਰਦਰਸ਼ਨ ਦੀ ਬਦੋਲਤ 04 ਵਿਕਟਾਂ ਲੈਣ ਕਰਕੇ ਮੈਨ ਆਫ ਦੀ ਮੈਚ ਐਵਾਰਡ ਹਾਸਿਲ ਕੀਤਾ।
ਇੰਪਲਾਇਜ਼ ਕ੍ਰਿਕਟ ਲੀਗ ਕਰਵਾਉਣ ਲਈ ਸਹਿਯੋਗੀ ਆਰੀਅਨ ਗਰੁੱਪ ਆਫ ਕਾਲਜ, ਦ ਡਾਕਟਰ ਕੰਸਲਟੇਂਸੀ, ਹੈਲਥ ਮੈਕਸ ਸੁਪਰਸਪੈਸ਼ਲਟੀ ਹਸਪਤਾਲ ਮੋਹਾਲੀ ਅਤੇ ਰੇਡਿਸਨ ਬਿਓਟੈਕ ਵਲੋਂ ਵਧੀਆ ਕਾਰਗੁਜ਼ਾਰੀ ਦਿਖਵਾਉਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮਾਨ ਸਤਿਕਾਰ ਦਿੱਤਾ ਗਿਆ। ਇਸ ਮੌਕੇ ਸਕੱਤਰੇਤ ਕਲੱਬ ਦੇ ਸਰਪ੍ਰਸਤ ਜਨਕ ਸਿੰਘ ਹਾਜ਼ਰ ਸਨ। ਇਸਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ ਫੌਜੀ ਵਲੋਂ ਵੀ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *

View in English