View in English:
May 21, 2024 6:08 am

ਹਰਿਆਣਾ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 30

ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਸੰਚਾਲਿਤ ਕਰਵਾਈ ਗਈ ਸੀਨੀਅਰ ਸੈਕੇਂਡਰੀ (ਵਿਦਿਅਕ/ਓਪਨ ਸਕੂਲ) ਸਾਲਾਨਾ ਪ੍ਰੀਖਿਆ-2024 ਦਾ ਨਤੀਜਾ ਅੱਜ ਐਲਾਨ ਕੀਤਾ ਗਿਆ। ਪ੍ਰੀਖਿਆਰਥੀ ਆਪਣੀ ਪ੍ਰੀਖਿਆ ਨਤੀਜਾ ਬਾਅਦ ਦੁਪਹਿਰ ਬੋਰਡ ਦੀ ਅਥੋਰਾਇਜਡ ਵੈਬਸਾਇਟ ‘ਤੇ ਦੇਖ ਸਕਦੇ ਹਨ।

ਬੋਰਡ ਦੇ ਚੇਅਰਮੈਨ ਡਾ. ਵੀ ਪੀ ਯਾਦਵ ਨੇ ਦੱਸਿਆ ਕਿ ਸਿਖਿਆ ਬੋਰਡ ਵੱਲੋਂ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆਰਥੀਆਂ ਦਾ ਪ੍ਰੀਖਿਆ ਨਤੀਜਾ 85.31 ਫੀਸਦੀ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਦਾ ਨਤੀਜਾ 65.32 ਫੀਸਦੀ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆ ਵਿਚ 213504 ਪ੍ਰੀਖਿਆਰਥੀ ਐਂਟਰ ਹੋਏ ਸਨ, ਜਿਨ੍ਹਾਂ ਵਿੱਚੋਂ 182136 ਪਾਸ ਹੋਏ ਅਤੇ 6169 ਪ੍ਰੀਖਿਆਰਥੀ ਫੇਲ ਰਹੇ। ਇਸ ਪ੍ਰੀਖਿਆ ਵਿਚ 105993 ਐਂਟਰ ਵਿਦਿਆਰਥਣਾਂ ਵਿੱਚੋਂ 93418 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 88.14 ਰਹੀ, ਜਦੋਂ ਕਿ 107511 ਵਿਦਿਆਰਥੀਆਂ ਵਿੱਚੋਂ 88718 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 82.52 ਰਹੀ।

ਉਨ੍ਹਾਂ ਨੇ ਦਸਿਆ ਕਿ ਇਸ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 83.35 ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਪਾਸ ਫੀਸਦੀ 88.12 ਰਹੀ ਹੈ। ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 86.17 ਰਹੀ ਹੈ , ਜਦੋਂ ਕਿ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 83.53 ਰਹੀ ਹੈ।

Leave a Reply

Your email address will not be published. Required fields are marked *

View in English