View in English:
May 17, 2024 11:55 pm

ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ

ਫੈਕਟ ਸਮਾਚਾਰ ਸੇਵਾ

ਮੁਹਾਲੀ , ਅਪ੍ਰੈਲ 30

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ। ਟਾਪ-3 ਤਿੰਨੋਂ ਲੜਕੇ ਹਨ। ਪਹਿਲੇ ਨੰਬਰ ‘ਤੇ ਲੁਧਿਆਣਾ ਦੇ ਬੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਦਾ ਏਕਮਪ੍ਰੀਤ (100%), ਦੂਜੇ ਨੰਬਰ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ ਦਾ ਰਵੀਉਦੈ ਸਿੰਘ (100%) ਤੇ ਤੀਜੇ ਨੰਬਰ ‘ਤੇ ਬਠਿੰਡਾ ਦੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਫਾਰ ਮੈਰੀਟੋਰੀਅਸ ਸਟੂਡੈਂਟਸ ਦਾ ਅਸ਼ਵਨੀ (99.80%) ਹਨ।

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ।

Leave a Reply

Your email address will not be published. Required fields are marked *

View in English