View in English:
May 21, 2024 10:39 am

ਦਿੱਲੀ : ਚਾਚਾ ਨਹਿਰੂ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 30

ਗੀਤਾ ਕਾਲੋਨੀ ਸਥਿਤ ਚਾਚਾ ਨਹਿਰੂ ਹਸਪਤਾਲ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਪੁਲਿਸ ਨੇ ਹਸਪਤਾਲ ਨੂੰ ਖ਼ਾਲੀ ਕਰਵਾ ਦਿੱਤਾ ਹੈ। ਸੂਚਨਾ ‘ਤੇ ਬੰਬ ਨਿਰੋਧਕ ਦਸਤਾ ਨਹਿਰੂ ਹਸਪਤਾਲ ਪਹੁੰਚ ਗਿਆ। ਹਸਪਤਾਲ ਦੀ ਇਮਾਰਤ ਵਿਚ ਬੰਬ ਦੀ ਧਮਕੀ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਬੰਬ ਦੀ ਧਮਕੀ ਵਾਲੀ ਇਹ ਈਮੇਲ ਸਟਾਫ ਨੂੰ ਮਿਲੀ ਹੈ, ਜਿਸ ‘ਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਗੱਲ ਲਿਖੀ ਗਈ ਹੈ। ਇਸ ਸਬੰਧੀ ਚਾਚਾ ਨਹਿਰੂ ਚਿਲਡਰਨ ਹਸਪਤਾਲ ਦੀ ਡਾਇਰੈਕਟਰ ਡਾਕਟਰ ਸੀਮਾ ਕਪੂਰ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ। ਸਟਾਫ਼, ਡਾਕਟਰਾਂ, ਬੱਚਿਆਂ, ਮਰੀਜ਼ਾਂ ਅਤੇ ਸੇਵਾਦਾਰਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

ਮੌਕੇ ‘ਤੇ ਸਥਾਨਕ ਪੁਲਿਸ ਤੇ ਬੰਬ ਨਿਰੋਧਕ ਟੀਮ ਘੰਟਿਆਂ ਤਕ ਜਾਂਚ ‘ਚ ਜੁਟੀ ਰਹੀ। ਹਸਪਤਾਲ ‘ਚੋਂ ਅਜੇ ਤਕ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

View in English