View in English:
April 27, 2024 11:01 am

ਹਰਿਆਣਾ : ਹਾਂਸੀ ‘ਚ ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ

ਫੈਕਟ ਸਮਾਚਾਰ ਸੇਵਾ

ਹਾਂਸੀ , ਮਾਰਚ 23

ਹਾਂਸੀ ਦੀ ਅੰਬੇਡਕਰ ਕਾਲੋਨੀ ‘ਚ ਇਕ ਔਰਤ ਨੇ ਸੜਕ ‘ਤੇ ਬੱਚੇ ਨੂੰ ਜਨਮ ਦਿੱਤਾ। ਸੜਕ ‘ਤੇ ਔਰਤ ਦੀ ਡਿਲੀਵਰੀ ਤੋਂ ਬਾਅਦ ਲੋਕਾਂ ਨੇ ਐਂਬੂਲੈਂਸ ਨੂੰ ਬੁਲਾਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰ ਮਾਂ ਅਤੇ ਬੱਚੇ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਫਿਲਹਾਲ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੰਬੇਡਕਰ ਕਲੋਨੀ ਦੀ ਰਹਿਣ ਵਾਲੀ ਰੰਜੂ ਦੇਵੀ ਗਰਭਵਤੀ ਸੀ। ਸ਼ਨੀਵਾਰ ਦੁਪਹਿਰ ਨੂੰ ਉਸਦੀ ਸੱਸ ਬੁਢਾਪਾ ਪੈਨਸ਼ਨ ਕਢਵਾਉਣ ਲਈ ਬੈਂਕ ਗਈ ਹੋਈ ਸੀ। ਇਸ ਦੌਰਾਨ ਰੰਜੂ ਨੂੰ ਦਰਦ ਹੋਣ ਲੱਗਾ। ਘਰ ‘ਚ ਹੋਰ ਕੋਈ ਨਾ ਹੋਣ ਕਾਰਨ ਰੰਜੂ ਦੇਵੀ ਖੁਦ ਹਸਪਤਾਲ ਜਾਣ ਲਈ ਘਰੋਂ ਨਿਕਲੀ। ਉਹ ਘਰ ਦੇ ਬਾਹਰ ਗੱਡੀ ਦਾ ਇੰਤਜ਼ਾਰ ਕਰਨ ਲੱਗੀ ਅਤੇ ਇਸੇ ਦੌਰਾਨ ਉਸ ਦੀ ਡਿਲੀਵਰੀ ਹੋ ਗਈ।

ਰੰਜੂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਰੰਜੂ ਨੂੰ ਸੰਭਾਲ ਲਿਆ। ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਮਾਂ ਅਤੇ ਬੱਚੇ ਨੂੰ ਹਾਂਸੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਰੰਜੂ ਅਤੇ ਉਸ ਦੇ ਬੱਚੇ ਦੀ ਜਾਂਚ ਕੀਤੀ।

Leave a Reply

Your email address will not be published. Required fields are marked *

View in English