View in English:
April 27, 2024 3:44 pm

ਹਰਿਆਣਾ : ਅਨਿਲ ਵਿੱਜ ਨੂੰ ਮਿਲਣ ਪਹੁੰਚੇ ਸਾਬਕਾ CM ਮਨੋਹਰ ਲਾਲ ਖੱਟਰ

ਫੈਕਟ ਸਮਾਚਾਰ ਸੇਵਾ

ਅੰਬਾਲਾ , ਮਾਰਚ 25

ਹੋਲੀ ਦੇ ਮੌਕੇ ‘ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਅੰਬਾਲਾ ਪਹੁੰਚੇ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕੀਤੀ। ਗਲੇ ਲਗਾਉਣ ਤੋਂ ਬਾਅਦ ਗੁਲਾਲ ਲਗਾਇਆ ਅਤੇ ਰਾਜਨੀਤੀ ਬਾਰੇ ਚਰਚਾ ਕੀਤੀ। ਜਿਵੇਂ ਹੀ ਸਾਬਕਾ ਮੁੱਖ ਮੰਤਰੀ ਸ਼ਾਸਤਰੀ ਕਲੋਨੀ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ ਤਾਂ ਅਨਿਲ ਵਿਜ ਖੁਦ ਗੇਟ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਜੱਫੀ ਪਾ ਲਈ।

ਬੰਦ ਦਰਵਾਜ਼ਿਆਂ ਪਿੱਛੇ ਕਾਫੀ ਦੇਰ ਤੱਕ ਸਿਆਸਤ ਦੀ ਚਰਚਾ ਹੁੰਦੀ ਰਹੀ। ਦੱਸ ਦੇਈਏ ਕਿ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪਹਿਲੀ ਵਾਰ ਮਨੋਹਰ ਲਾਲ ਨੇ ਸਾਬਕਾ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ ਸੀ।

Leave a Reply

Your email address will not be published. Required fields are marked *

View in English