View in English:
May 9, 2024 1:14 am

ਬਠਿੰਡਾ ‘ਚ ਇਕ ਵਾਰ ਫਿਰ ਲਿਖੇ ਖਾਲਿਸਤਾਨ ਦੇ ਨਾਅਰੇ

ਫੈਕਟ ਸਮਾਚਾਰ ਸੇਵਾ

ਬਠਿੰਡਾ, ਅਪ੍ਰੈਲ 27

ਬਠਿੰਡਾ ਦੇ ਮਿੰਨੀ ਸੈਕਟਰੀਏਟ , ਮਹਿਲਾ ਥਾਣਾ ਅਤੇ ਡਾਕਖਾਨੇ ਦੀ ਕੰਧ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ, ਜਿਨ੍ਹਾਂ ਨੂੰ ਪੁਲਿਸ ਵਲੋਂ ਆਪਣੇ ਕਰਮਚਾਰੀ ਭੇਜ ਕੇ ਰੰਗ ਨਾਲ ਮਿਟਵਾ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ‘ਖ਼ਾਲਿਸਤਾਨ ਜ਼ਿੰਦਾਬਾਦ’ ਅਤੇ ‘ਨੌਟ ਬੀ.ਜੇ.ਪੀ. ਕਾਂਗਰਸ’ ਲਿਖਿਆ ਹੋਇਆ ਸੀ। ਇਸ ਏਰੀਏ ਵਿਚ ਵੱਡੇ ਸਿਵਲ, ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀ ਵੀ ਰਹਿੰਦੇ ਹਨ। ਕੋਰਟ ਕੰਪਲੈਕਸ, ਮਿੰਨੀ ਸੈਕਟਰੀਏਟ ਹੋਣ ਕਾਰਨ ਇਥੇ ਸਿਕਉਰਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਫਿਰ ਵੀ ਇਹ ਸਲੋਗਨ ਲਿਖੇ ਗਏ ਹਨ ਜੋ ਪੁਲਿਸ ਸੁਰੱਖਿਆ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

Leave a Reply

Your email address will not be published. Required fields are marked *

View in English