View in English:
May 20, 2024 3:37 pm

ਤਾਮਿਲਨਾਡੂ ਦੇ ਸ਼ਿਵਾਕਾਸ਼ੀ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਧਮਾਕੇ ਕਾਰਨ 7 ਮੌਤਾਂ

ਫੈਕਟ ਸਮਾਚਾਰ ਸੇਵਾ

ਸਿਵਾਕਾਸੀ , ਮਈ 9

ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲੇ ਦੇ ਸਿਵਾਕਾਸੀ ਨੇੜੇ ਇਕ ਪਟਾਕਾ ਨਿਰਮਾਣ ਇਕਾਈ ਵਿਚ ਧਮਾਕਾ ਹੋਇਆ। ਇਸ ਦੌਰਾਨ ਪੰਜ ਔਰਤਾਂ ਸਮੇਤ
7 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਵਕਾਸ਼ੀ ਸਥਿਤ ਪਟਾਕਾ ਫੈਕਟਰੀ ‘ਚ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਧੂੰਏਂ ਦੇ ਬੱਦਲ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

Leave a Reply

Your email address will not be published. Required fields are marked *

View in English