View in English:
May 8, 2024 9:33 pm

ਦਿੱਲੀ : ਹੋਟਲ ‘ਚ 70 ਤੋਂ ਵੱਧ ਪਾਕਿਸਤਾਨੀਆਂ ਦੇ ਰੁਕਣ ਦੀ ਸੂਚਨਾ ਕਾਰਨ ਫੈਲੀ ਦਹਿਸ਼ਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 27

ਦਿੱਲੀ ਪੁਲਿਸ ਸਮੇਤ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ‘ਚ ਸ਼ੁੱਕਰਵਾਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੁਫੀਆ ਏਜੰਸੀ ਨੂੰ ਪਹਾੜਗੰਜ ਸਥਿਤ ਟੂਡੇ ਇੰਟਰਨੈਸ਼ਨਲ ਹੋਟਲ ‘ਚ 60 ਤੋਂ 70 ਪਾਕਿਸਤਾਨੀ ਠਹਿਰੇ ਹੋਣ ਦੀ ਸੂਚਨਾ ਮਿਲੀ। ਇਸ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀ ਅਲਰਟ ਹੋ ਗਈ। ਪੂਰੇ ਹੋਟਲ ਦੇ ਸਾਹਮਣੇ ਅਤੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਪਾਇਆ ਕਿ ਕੁਝ ਸ਼ੱਕੀ ਗਤੀਵਿਧੀਆਂ ਹੋ ਰਹੀਆਂ ਸਨ। ਇਸ ਤੋਂ ਬਾਅਦ ਸੂਚਨਾ ਮਿਲੀ ਕਿ ਟੂਡੇ ਇੰਟਰਨੈਸ਼ਨਲ ਹੋਟਲ ‘ਚ ਵੱਡੀ ਗਿਣਤੀ ‘ਚ ਪਾਕਿਸਤਾਨੀ ਠਹਿਰੇ ਹੋਏ ਹਨ।

ਹੋਟਲ ‘ਚ ਵੱਡੀ ਗਿਣਤੀ ‘ਚ ਪਾਕਿਸਤਾਨੀ ਨਾਗਰਿਕਾਂ ਦੇ ਰੁਕਣ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਸੁਰੱਖਿਆ ਏਜੰਸੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਹੋਟਲ ਵਿਚ ਇੰਨੀ ਵੱਡੀ ਗਿਣਤੀ ਵਿਚ ਪਾਕਿਸਤਾਨੀ ਨਾਗਰਿਕ ਠਹਿਰੇ ਹੋਏ ਸਨ, ਕੀ ਇਹ ਪਾਕਿਸਤਾਨੀ ਗੈਰ-ਕਾਨੂੰਨੀ ਤਰੀਕੇ ਨਾਲ ਆਏ ਸਨ? ਦਿੱਲੀ ਪੁਲਿਸ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੇਂਦਰੀ ਜ਼ਿਲ੍ਹਾ ਪੁਲਿਸ ਦੇ ਡਿਪਟੀ ਕਮਿਸ਼ਨਰ ਐਮ ਹਰਸ਼ ਵਰਧਨ ਦਾ ਕਹਿਣਾ ਹੈ ਕਿ ਇਹ ਪਾਕਿਸਤਾਨੀ ਵਫ਼ਦ ਹੈ ਜੋ ਨਿਜ਼ਾਮੂਦੀਨ ਦਰਗਾਹ ਲਈ ਆਇਆ ਹੈ। ਇਸ ਦੇ ਬਾਵਜੂਦ ਕਈ ਸਵਾਲ ਉਠਾਏ ਜਾ ਰਹੇ ਹਨ ਕਿ ਜਦੋਂ ਇਹ ਵਫ਼ਦ ਪਹੁੰਚਿਆ ਹੈ ਤਾਂ ਦਿੱਲੀ ਪੁਲੀਸ ਨੂੰ ਇਸ ਦੀ ਅਗਾਊਂ ਸੂਚਨਾ ਹੋਵੇਗੀ ਤਾਂ ਫਿਰ ਵੱਡੀ ਗਿਣਤੀ ’ਚ ਪੁਲੀਸ ਫੋਰਸ ਕਿਉਂ ਤਾਇਨਾਤ ਕੀਤੀ ਗਈ ਹੈ ਤੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਕਿਉਂ ਪੁੱਜੇ ਹਨ।

Leave a Reply

Your email address will not be published. Required fields are marked *

View in English