View in English:
April 30, 2024 4:13 pm

ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਕੜ੍ਹੀ ਪੱਤਾ , ਜਾਣੋ ਇਸ ਦੇ ਫਾਇਦੇ

ਜਸਵਿੰਦਰ ਕੌਰ

ਨਵੰਬਰ 10

ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ‘ਤੇ ਹਰ ਘਰ ‘ਚ ਭੋਜਨ ਵਿੱਚ ਕੀਤੀ ਜਾਂਦੀ ਹੈ। ਕੜ੍ਹੀ ਪੱਤੇ ਦੀ ਵਰਤੋਂ ਕਈ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਦੱਖਣੀ ਭਾਰਤ ਵਿੱਚ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੜ੍ਹੀ ਪੱਤੇ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਆਇਰਨ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਡਾਇਬਟੀਜ਼, ਅਨੀਮੀਆ ਅਤੇ ਡਾਇਰੀਆ ਵਰਗੀਆਂ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਆਓ ਤੁਹਾਨੂੰ ਕੜ੍ਹੀ ਪੱਤੇ ਦੇ ਫਾਇਦਿਆਂ ਬਾਰੇ ਦੱਸਦੇ ਹਾਂ :

ਸ਼ੂਗਰ ਕਰੇ ਕੰਟਰੋਲ

ਸ਼ੂਗਰ ਦੇ ਮਰੀਜ਼ਾਂ ਲਈ ਕੜੀ ਪੱਤਾ ਬਹੁਤ ਫਾਇਦੇਮੰਦ ਹੁੰਦਾ ਹੈ। ਕੜ੍ਹੀ ਪੱਤੇ ‘ਚ ਹਾਈਪੋਗਲਾਈਸੈਮਿਕ ਨਾਂ ਦਾ ਤੱਤ ਹੁੰਦਾ ਹੈ, ਜੋ ਬਲੱਡ-ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ। ਕੜ੍ਹੀ ਪੱਤੇ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

ਦਿਲ ਲਈ ਫਾਇਦੇਮੰਦ

ਕੜੀ ਪੱਤਾ ਇੱਕ ਆਯੁਰਵੈਦਿਕ ਦਵਾਈ ਹੈ, ਜੋ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਹੈ। ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਪੁਰਾਣੇ ਸਮੇਂ ਤੋਂ ਕੜੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਕੜੀ ਪੱਤਾ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।

ਦਸਤ ਵਿੱਚ ਪ੍ਰਭਾਵਸ਼ਾਲੀ

ਦਸਤ ਵਿੱਚ ਕੜੀ ਪੱਤੇ ਦੀ ਵਰਤੋਂ ਇੱਕ ਰਾਮਬਾਣ ਇਲਾਜ ਹੈ। ਕੜ੍ਹੀ ਪੱਤੇ ਵਿੱਚ ਮੌਜੂਦ ਕਾਰਬਾਜ਼ੋਲ ਐਲਕਾਲਾਇਡ ਨਾਮਕ ਤੱਤ ਦਸਤ ਨੂੰ ਰੋਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਲੀਵਰ ਦੀ ਕਾਰਜਕੁਸ਼ਲਤਾ ਵਧਦੀ ਹੈ।

ਸਕਿਨ ਦੀ ਕਰੇ ਦੇਖਭਾਲ

ਕੜੀ ਪੱਤਾ ਸਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਤੱਤ ਬੈਕਟੀਰੀਅਲ ਇਨਫੈਕਸ਼ਨ, ਜਲਨ ਅਤੇ ਸਕਿਨ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ।

ਅਨੀਮੀਆ ਵਿੱਚ ਲਾਭਕਾਰੀ

ਅਨੀਮੀਆ ਦੇ ਮਰੀਜ਼ਾਂ ਲਈ ਕੜੀ ਪੱਤੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ‘ਚ ਆਇਰਨ, ਜ਼ਿੰਕ ਅਤੇ ਫੋਲਿਕ ਐਸਿਡ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

ਭਾਰ ਘਟਾਉਣ ‘ਚ ਪ੍ਰਭਾਵਸ਼ਾਲੀ

ਕੜ੍ਹੀ ਪੱਤੇ ਦਾ ਸੇਵਨ ਮੋਟਾਪੇ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਵਿੱਚ ਡਿਕਲੋਰੋਮੇਥੇਨ, ਈਥਾਈਲ ਐਸੀਟੇਟ ਅਤੇ ਮਹਾਨਿਮਬੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਭਾਰ ਘਟਾਉਣ ਅਤੇ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।

ਵਾਲ ਬਣਾਏ ਮਜ਼ਬੂਤ

ਕੜੀ ਪੱਤਾ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਵਾਲ ਮਜ਼ਬੂਤ ​​ਹੁੰਦੇ ਹਨ ਅਤੇ ਡੈਂਡਰਫ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

Leave a Reply

Your email address will not be published. Required fields are marked *

View in English