View in English:
May 4, 2024 7:58 pm

PRTC ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ, ਓਵਰ ਬ੍ਰਿਜ ਤੋਂ ਡਿੱਗੀ ਬੱਸ

ਫੈਕਟ ਸਮਾਚਾਰ ਸੇਵਾ

ਅਬੋਹਰ , ਅਪ੍ਰੈਲ 25

ਅਬੋਹਰ ‘ਚ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਬੱਸ ਓਵਰ ਬ੍ਰਿਜ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ, ਜਦਕਿ ਟਰੈਕਟਰ ਟਰਾਲੀ ਦੇ 3 ਟੁਕੜੇ ਹੋ ਗਏ। ਇਸ ਘਟਨਾ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਬੈਠੀਆਂ ਸਨ, ਬੱਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5:15 ਵਜੇ ਉਹ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ, ਜਦੋਂ ਉਹ ਗੋਬਿੰਦਗੜ੍ਹ ਨੇੜੇ ਪਹੁੰਚਿਆ ਤਾਂ ਅਚਾਨਕ ਬੱਸ ਦੀਆ ਲਾਈਟਾਂ ਬੰਦ ਹੋ ਗਈਆਂ ਅਤੇ ਅੱਗੇ ਵਾਲੇ ਪੁਲ ਦੀਆਂ ਲਾਈਟਾਂ ਵੀ ਬੰਦ ਸਨ। ਜਿਸ ਕਾਰਨ ਉਹ ਸੜਕ ‘ਤੇ ਅੱਗੇ ਜਾ ਰਿਹਾ ਟਰੈਕਟਰ ਨਹੀਂ ਦੇਖ ਸਕਿਆ, ਹਨੇਰਾ ਹੋਣ ਕਾਰਨ ਉਸ ਦੀ ਬੱਸ ਟਰੈਕਟਰ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਦੋਵੇਂ ਵਾਹਨ ਬੇਕਾਬੂ ਹੋ ਗਏ ਅਤੇ ਬੱਸ ਓਬਰ ਬ੍ਰਿਜ ਦੀ ਰੇਲਿੰਗ ਤੋੜ ਕੇ ਕਰੀਬ 4 ਫੁੱਟ ਦੀ ਉਚਾਈ ਤੋਂ ਪਲਟ ਗਈ ਅਤੇ ਬੱਸ ਚਾਲਕ ਤੋਂ ਇਲਾਵਾ ਟਰੈਕਟਰ ‘ਤੇ ਸਵਾਰ ਭਗਤ ਸਿੰਘ ਜ਼ਖ਼ਮੀ ਹੋ ਗਏ।

ਘਟਨਾ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ , ਜਿੱਥੋਂ ਭਗਤ ਸਿੰਘ ਅਤੇ ਸੁਖਪਾਲ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਅਨੁਸਾਰ ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ ਬੱਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *

View in English