View in English:
May 18, 2024 6:36 pm

ਅਮਰੀਕਾ : 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਹੋਈ ਉਮਰ ਕੈਦ ਦੀ ਸਜ਼ਾ

ਫੈਕਟ ਸਮਾਚਾਰ ਸੇਵਾ

ਪੈਨਸਿਲਵੇਨੀਆ , ਮਈ 4

ਹੈਰੀਸਨ ਸਿਟੀ ਪੈਨਸਿਲਵੇਨੀਆ ਸੂਬੇ ਦੀ ਇਕ ਨਰਸ ਹੀਥਰ ਪ੍ਰੈਸਡੀ ਵਲੋਂ 22 ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦਿੱਤੀ ਗਈ, ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ। ਇਸ ਮਾਮਲੇ ਦੇ ਦੋਸ਼ ਵਿਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ।

ਦੱਸ ਦੇਈਏ ਕਿ ਦੋਸ਼ੀ ਸਾਬਕਾ ਨਰਸ ਦਾ ਨਾਂ ਹੀਥਰ ਪ੍ਰੈਸਡੀ ਹੈ। ਉਸ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਪੈਨਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਹੈ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੋਸ਼ ਵਿਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਸਾਬਕਾ ਨਰਸ ਹੀਥਰ ਪ੍ਰੈਸਡੀ ਉਮਰ 41 ਸਾਲ ਨੂੰ ਪਹਿਲੀ-ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

Leave a Reply

Your email address will not be published. Required fields are marked *

View in English