View in English:
April 27, 2024 12:10 am

‘Ponniyin Selvan 2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਆਵੇਗੀ ਫਿਲਮ

ਫੈਕਟ ਸਮਾਚਾਰ ਸੇਵਾ

ਮੁੰਬਈ , ਜਨਵਰੀ 31

ਭਾਰਤੀ ਸਿਨੇਮਾ ਨੂੰ ਇਕ ਤੋਂ ਵਧ ਕੇ ਇਕ ਫਿਲਮ ਦੇਣ ਵਾਲੇ ਮਸ਼ਹੂਰ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ ‘ਪੋਨਿਯਿਨ ਸੇਲਵਨ-1’ ਨੇ ਸਾਲ 2022 ‘ਚ ਸਿਨੇਮਾਘਰਾਂ ‘ਚ ਧਮਾਕਾ ਮਚਾਇਆ ਸੀ। ਬਿਹਤਰੀਨ ਸਟਾਰਕਾਸਟ ਨਾਲ ਸਜੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇਸ ਦੇ ਦੂਜੇ ਭਾਗ ਨੂੰ ਲੈ ਕੇ ਦਰਸ਼ਕਾਂ ਦੇ ਦਿਲਾਂ ‘ਚ ਭਾਰੀ ਉਤਸ਼ਾਹ ਹੈ। ਸਾਰੇ ਦਰਸ਼ਕ ‘ਪੋਂਨੀਯਿਨ ਸੇਲਵਨ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ ‘ਚ ਆਖਿਰਕਾਰ ਅੱਜ ਲੋਕਾਂ ਦੀ ਉਤਸੁਕਤਾ ਨੂੰ ਖਤਮ ਕਰਦੇ ਹੋਏ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਫਿਲਮ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਹੁਣ ਇਸ ਦੇ ਦੂਜੇ ਭਾਗ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।

ਪਿਛਲੇ ਸਾਲ ਸਿਨੇਮਾਘਰਾਂ ‘ਚ ਆਈ ‘PS 1’ ਨੇ ਟਿਕਟ ਖਿੜਕੀ ‘ਤੇ ਵੀ ਕਈ ਰਿਕਾਰਡ ਬਣਾਏ ਸਨ। ਤਾਮਿਲ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਇਸ ਮੈਗਾ ਬਜਟ ਫਿਲਮ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ, ਜਿਸ ਦਾ ਸਿੱਧਾ ਅਸਰ ਇਸ ਦੇ ਬਾਕਸ ਆਫਿਸ ਕਲੈਕਸ਼ਨ ‘ਤੇ ਪਿਆ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਸ ਦੇ ਸੀਕਵਲ ਯਾਨੀ ‘ਪੀਐਸ 2’ ਦੀ ਰਿਲੀਜ਼ ਡੇਟ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਕਈ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਅੱਜ ‘ਪੋਨਿਯਿਨ ਸੇਲਵਨ 2’ ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਮੇਕਰਸ ਨੇ ਪੋਸਟਰ ਸ਼ੇਅਰ ਕੀਤਾ ਹੈ, ਜਿਸ ‘ਚ ਸਾਫ ਲਿਖਿਆ ਹੈ ਕਿ ‘PS 2’ ਦੁਨੀਆ ਭਰ ‘ਚ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

View in English