View in English:
May 10, 2024 12:34 am

ਮੈਚ ਦੌਰਾਨ ਕਿੰਗ ਖਾਨ ਖੁੱਲ੍ਹੇਆਮ ਸਿਗਰੇਟ ਪੀਂਦੇ ਆਏ ਨਜ਼ਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 24

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਕੋਲਕਾਤਾ ਦੇ ਈਡਨ ਗਾਰਡਨ ‘ਚ ਸਨਰਾਈਜ਼ਰਸ ਹੈਦਰਾਬਾਦ (SRH) ਦੇ ਖਿਲਾਫ ਖੇਡੇ ਗਏ ਮੈਚ ‘ਚ ਮੇਜ਼ਬਾਨ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਰੋਮਾਂਚਕ ਮੈਚ ‘ਚ 4 ਦੌੜਾਂ ਨਾਲ ਹਰਾਇਆ।

ਇਸ ਮੈਚ ‘ਚ ਆਂਦਰੇ ਰਸਲ ਨੇ 25 ਗੇਂਦਾਂ ‘ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਆਪਣੀ ਟੀਮ ਨੂੰ ਸਪੋਰਟ ਕਰਨ ਲਈ ਸਟੇਡੀਅਮ ਪਹੁੰਚੇ ਸਨ। ਕੇਕੇਆਰ ਦੇ ਪ੍ਰਸ਼ੰਸਕਾਂ ਲਈ ਸ਼ਾਹਰੁਖ ਖਾਨ ਨੂੰ ਦੇਖਣਾ ਬਹੁਤ ਵਧੀਆ ਪਲ ਸੀ। ਇਸ ਦੌਰਾਨ ਸ਼ਾਹਰੁਖ ਖਾਨ ਦੀ ਵੀਆਈਪੀ ਬਾਕਸ ਤੋਂ ਮੈਚ ਦੇਖਦੇ ਹੋਏ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖਾਨ ਨੂੰ ਇਸ ਤਰ੍ਹਾਂ ਸਿਗਰਟ ਪੀਂਦੇ ਦੇਖ ਕੇ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

Leave a Reply

Your email address will not be published. Required fields are marked *

View in English