View in English:
May 6, 2024 9:07 pm

ਲੁਧਿਆਣਾ ‘ਚ ਦੋ ਕੈਂਟਰਾਂ ਵਿਚਾਲੇ ਹੋਈ ਟੱਕਰ, ਡਰਾਈਵਰ ਦੀ ਮੌਤ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਪ੍ਰੈਲ 26

ਅੱਜ ਸਵੇਰੇ ਸਮਰਾਲਾ ਚੌਕ ਨੇੜੇ ਵੱਡਾ ਹਾਦਸਾ ਵਾਪਰ ਗਿਆ l ਦੋ ਕੈਂਟਰ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ l ਸਵੇਰੇ 9 ਵਜੇ ਦੇ ਕਰੀਬ ਸਮਰਾਲਾ ਚੌਕ ਵਾਲੇ ਪੁਲ਼ ਉੱਪਰ ਪਿਛਲੇ ਕੈਂਟਰ ਨੇ ਅਗਲੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰੀ l ਹਾਦਸਾ ਇਸ ਕਦਰ ਭਿਆਨਕ ਸੀ ਕਿ ਪਿਛਲੇ ਟਰੱਕ ਦਾ ਅਗਲਾ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ l ਹਾਦਸੇ ਦੌਰਾਨ ਪਿਛਲੇ ਕੈਂਟਰ ਦੇ ਡਰਾਈਵਰ ਦੀ ਥਾਂ ‘ਤੇ ਹੀ ਮੌਤ ਹੋ ਗਈ l ਡਰਾਈਵਰ ਦੀ ਲਾਸ਼ ਟਰੱਕ ‘ਚ ਬੁਰੀ ਤਰ੍ਹਾਂ ਫਸ ਗਈ l

ਜਾਣਕਾਰੀ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ l ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਲਾਸ਼ ਟਰੱਕ ‘ਚ ਬੁਰੀ ਤਰ੍ਹਾਂ ਫਸੀ ਹੋਈ ਹੈ l ਲਾਸ਼ ਬਾਹਰ ਕੱਢਣ ਲਈ ਟਰੱਕ ਦੇ ਅਗਲੇ ਹਿੱਸੇ ਨੂੰ ਕਟਰ ਨਾਲ ਕੱਟਿਆ ਜਾ ਰਿਹਾ l ਇਸ ਮਾਮਲੇ ‘ਚ ਥਾਣਾ ਦਰੇਸੀ ਦੀ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English