View in English:
April 27, 2024 12:36 pm

ਰੇਵਾੜੀ ਫੈਕਟਰੀ ਧਮਾਕੇ ‘ਚ ਜਖ਼ਮੀ ਹੋਏ 3 ਮਜ਼ਦੂਰਾਂ ਦੀ ਹੋਈ ਮੌਤ

ਫੈਕਟ ਸਮਾਚਾਰ ਸੇਵਾ

ਰੇਵਾੜੀ , ਮਾਰਚ 20

ਰੇਵਾੜੀ ਦੇ ਧਾਰੁਹੇਡਾ ਲਾਈਫਲਾਂਗ ਕੰਪਨੀ ਕੰਪਲੈਕਸ ‘ਚ ਸ਼ਨਿਚਰਵਾਰ ਦੇਰ ਸ਼ਾਮ ਹੋਏ ਧਮਾਕੇ ‘ਚ ਝੁਲਸੇ ਗਏ ਤਿੰਨ ਮਜ਼ਦੂਰਾਂ ਦੀ ਮੰਗਲਵਾਰ ਰਾਤ ਮੌਤ ਹੋ ਗਈ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਤੱਕ ਇਸ ਹਾਦਸੇ ਵਿਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਚਾਰ ਹੋ ਗਈ ਹੈ।

ਜਾਣਕਾਰੀ ਅਨੁਸਾਰ ਇਸ ਸਬੰਧ ਵਿਚ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਪੇਅਰ ਪਾਰਟਸ ਬਣਾਉਣ ਵਾਲੀ ਕੰਪਨੀ ਵਿਚ ਬੁਆਇਲਰ ਧਮਾਕੇ ਨਾਲ ਜ਼ਖਮੀ ਹੋਏ 4 ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਤੋਂ ਵੱਧ ਹੋਰਾਂ ਦੀ ਹਾਲਤ ਗੰਭੀਰ ਹੈ। ਇੰਸਪੈਕਟਰ ਜਗਦੀਸ਼ ਚੰਦਰ ਨੇ ਦੱਸਿਆ ਕਿ ਝੁਲਸੇ ਹੋਏ ਕਰਮਚਾਰੀਆਂ ਵਿੱਚੋਂ ਤਿੰਨ ਦੀ ਮੰਗਲਵਾਰ ਰਾਤ ਰੋਹਤਕ ਦੇ ਪੀਜੀਆਈਐੱਮਐੱਸ ਹਸਪਤਾਲ ਵਿਚ ਮੌਤ ਹੋ ਗਈ, ਜਦੋਂਕਿ ਇਕ ਹੋਰ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੌਤ ਹੋ ਗਈ।

Leave a Reply

Your email address will not be published. Required fields are marked *

View in English