View in English:
April 28, 2024 1:33 pm

ਮਨੋਹਰ ਲਾਲ ਖੱਟਰ ਹੀ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਾਰਚ 12

ਹਰਿਆਣਾ ਵਿੱਚ ਇੱਕ ਵੱਡੇ ਸਿਆਸੀ ਘਟਨਾਕ੍ਰਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਹੁਣ ਮਨੋਹਰ ਲਾਲ ਸ਼ਾਮ 4 ਵਜੇ ਫਿਰ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਦਾ ਸਮਾਂ ਬਦਲ ਗਿਆ ਹੈ। ਹੁਣ ਸੂਬੇ ਵਿੱਚ ਭਾਜਪਾ ਨਾਲ ਜਨਨਾਇਕ ਜਨਤਾ ਪਾਰਟੀ ਦਾ ਕੋਈ ਗਠਜੋੜ ਨਹੀਂ ਹੋਵੇਗਾ।

ਸਾਬਕਾ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਸਪੱਸ਼ਟ ਕੀਤਾ ਹੈ ਕਿ ਮਨੋਹਰ ਲਾਲ ਮੁੜ ਮੁੱਖ ਮੰਤਰੀ ਬਣਨਗੇ। ਮਨੋਹਰ ਲਾਲ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਗਠਜੋੜ ਸਰਕਾਰ ਤੋਂ ਅਸਤੀਫਾ ਜੇਜੇਪੀ ਨਾਲ ਗਠਜੋੜ ਖਤਮ ਕਰਨ ਲਈ ਹੀ ਦਿੱਤਾ ਗਿਆ ਹੈ।

ਭਾਜਪਾ ਨੇ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਬੈਠਕ ‘ਚ ਕੇਂਦਰੀ ਅਬਜ਼ਰਵਰ ਅਰਜੁਨ ਮੁੰਡਾ ਅਤੇ ਤਰੁਣ ਚੁੱਘ ਦੀ ਮੌਜੂਦਗੀ ‘ਚ ਮਨੋਹਰ ਲਾਲ ਨੂੰ ਭਾਜਪਾ ਵਿਧਾਇਕ ਦਲ ਦਾ ਮੁੜ ਨੇਤਾ ਚੁਣਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਮਨੋਹਰ ਲਾਲ ਇਕੱਲੇ ਹੀ ਸਹੁੰ ਚੁੱਕਣਗੇ ਜਾਂ ਰਣਜੀਤ ਸਿੰਘ ਚੌਟਾਲਾ ਸਮੇਤ ਦੋ ਹੋਰ ਵਿਧਾਇਕ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੋਵੇਂ ਕੇਂਦਰੀ ਅਬਜ਼ਰਵਰ ਹਰਿਆਣਾ ਦੇ ਰਾਜ ਨਿਵਾਸ ਪਹੁੰਚ ਗਏ ਹਨ। ਇਹ ਸਾਰੇ ਭਾਜਪਾ ਵਿਧਾਇਕ ਅਤੇ ਆਜ਼ਾਦ ਵਿਧਾਇਕ ਮੌਜੂਦ ਹਨ।

Leave a Reply

Your email address will not be published. Required fields are marked *

View in English