View in English:
May 5, 2024 8:51 am

ਪਾਕਿਸਤਾਨ ਦੀ ਦਿੱਗਜ ਕ੍ਰਿਕਟ ਖਿਡਾਰਣ ਨੇ ਕੀਤਾ ਕੌਮਾਂਤਰੀ ਸੰਨਿਆਸ ਦਾ ਐਲਾਨ

ਫੈਕਟ ਸਮਾਚਾਰ ਸੇਵਾ

ਕਰਾਚੀ, ਅਪ੍ਰੈਲ 25

ਪਾਕਿਸਤਾਨ ਮਹਿਲਾ ਟੀਮ ਦੀ ਸਾਬਕਾ ਕਪਤਾਨ ਬਿਸਮਾਹ ਮਾਰੂਫ ਨੇ ਤੁਰੰਤ ਪ੍ਰਭਾਵ ਨਾਲ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਸਾਲ 2006 ਵਿਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕਰਨ ਤੋਂ ਬਾਅਦ ਮਾਰੂਫ ਨੇ 276 ਅੰਤਰਰਾਸ਼ਟਰੀ ਮੈਚਾਂ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਅਤੇ ਕੁੱਲ 6,262 ਅੰਤਰਰਾਸ਼ਟਰੀ ਦੌੜਾਂ ਬਣਾਈਆਂ, ਜਿਸ ਵਿਚ 80 ਵਿਕਟਾਂ ਦੇ ਨਾਲ 33 ਅਰਧ ਸੈਂਕੜੇ ਸ਼ਾਮਿਲ ਹਨ। ਆਈ.ਸੀ.ਸੀ. ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਪਤਾਨ ਵਜੋਂ ਮਾਰੂਫ਼ ਨੇ 96 ਮੈਚਾਂ ਵਿਚ ਪਾਕਿਸਤਾਨ ਦੀ ਅਗਵਾਈ ਕੀਤੀ, ਜਿਸ ਵਿਚ 2020 ਅਤੇ 2023 ਵਿਚ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਅਤੇ 2022 ਵਿਚ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਸ਼ਾਮਿਲ ਹਨ।

Leave a Reply

Your email address will not be published. Required fields are marked *

View in English