View in English:
April 27, 2024 3:29 am

ਪਸ਼ੂ ਪਾਲਣ ਵਿਭਾਗ ਵਲੋਂ ਬਲੌਂਗੀ ਵਿਖੇ ਲਗਾਇਆ ਗਊ ਭਲਾਈ ਕੈਂਪ

ਫੈਕਟ ਸਮਾਚਾਰ ਸੇਵਾ

ਐਸ.ਏ.ਐਸ.ਨਗਰ, ਫਰਵਰੀ 3

ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੀ ਯੋਗ ਅਗਵਾਈ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਧਨ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ।

ਇਸ ਪ੍ਰੋਗਰਾਮ ਦੇ ਤਹਿਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੈਅਰਮੈਨ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਅਤੇ ਪ੍ਰਮੁੱਖ ਸਕੱਤਰ, ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿਕਾਸ ਪ੍ਰਤਾਪ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਗਊ ਸੇਵਾ ਕਮਿਸ਼ਨ ਪੰਜਾਬ ਵੱਲੋਂ ਗਊ ਸ਼ਾਲਾਵਾਂ ਵਿੱਚ ਗਊ ਵੰਸ਼ ਭਲਾਈ ਕੈਂਪ ਲਗਾਏ ਜਾ ਰਹੇ ਹਨ।

ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਰਾਮਪਾਲ ਮਿੱਤਲ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੈਂਪਾ ਵਿੱਚ ਗਊ ਸ਼ਾਲਾਵਾਂ ਵਿੱਚ ਮੌਜੂਦਾ ਗਊ ਧੰਨ ਦਾ ਵਿਸ਼ਾ ਮਾਹਿਰਾਂ ਵੱਲੋਂ ਮੁਕੰਮਲ ਚੈਕਅਪ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ 25000/- ਰਾਸ਼ੀ ਦੀਆਂ ਦਵਾਈਆਂ ਵੀ ਗਊਸ਼ਾਲਾ ਨੂੰ ਉਪਲਭਧ ਕਰਵਾਈਆਂ ਗਈਆ ਹਨ।

ਇਸ ਪ੍ਰੋਗਰਾਮ ਅਧੀਨ ਅੱਜ ਗਊ ਬਸੇਰਾ ਵੈਲਫੇਅਰ ਸੋਸਾਇਟੀ ਗਊਸ਼ਾਲਾ, ਬਲੌਂਗੀ ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਡਾ. ਸ਼ਿਵ ਕਾਂਤ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਐਸ.ਏ.ਐਸ ਨਗਰ ਨੇ ਕੀਤਾ। ਕੈਂਪ ਦੌਰਾਨ ਲਗਭਗ 300 ਗਾਂਵਾ/ਵੱਛੀਆਂ /ਵੱਛਿਆਂ ਨੂੰ ਮਲੱਪ ਰਹਿਤ ਕਰਨ ਦੀ ਦਵਾਈ ਦਿੱਤੀ ਗਈ। ਇਸ ਤੋਂ ਇਲਾਵਾ 35 ਗਊਧੰਨ ਦਾ ਵੱਖ ਵੱਖ ਬੀਮਾਰੀਆਂ ਲਈ ਇਲਾਜ ਕੀਤਾ ਗਿਆ। 10 ਗਾਂਵਾ ਦੇ ਖੂਨ ਦੇ ਸੈਂਪਲ, 2 ਗਾਂਵਾ ਦੇ ਦੁੱਧ ਦੇ ਸੈਂਪਲ ਅਤੇ ਸੈ਼ਡਾਂ ਤੋਂ ਗੋਬਰ ਦੇ ਸੈਂਪਲ ਇੱਕਤਰ ਕਰਕੇ ਬਲੌਂਗੀ ਪੋਲੀਕਲੀਨਿਕ ਵਿਖੇ ਜਾਂਚ ਲਈ ਭੇਜੇ ਗਏੇ। ਗਊਸ਼ਾਲਾ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਡਾ. ਸੋਨਿਕਾ ਛਾਬੜਾ, ਡਾ. ਬੁੱਧਇੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਮਨਦੀਪ ਕੌਰ ਅਤੇ ਗੁਰਇਕਬਾਲ ਸਿੰਘ ਨੇ ਭਾਗ ਲਿਆ।

Leave a Reply

Your email address will not be published. Required fields are marked *

View in English