View in English:
May 11, 2024 1:45 am

ਦੁਸਹਿਰੇ ‘ਤੇ ਸ਼ਾਹਿਦ ਕਪੂਰ ਦਾ ਫੈਨਜ਼ ਨੂੰ ਤੋਹਫਾ ! ‘ਦੇਵਾ’ ਦਾ ਫਸਟ ਲੁਕ ਜਾਰੀ

ਫੈਕਟ ਸਮਾਚਾਰ ਸੇਵਾ

ਮੁੰਬਈ, ਅਕਤੂਬਰ 24

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਹੈ। ਅੱਜ ਦੁਸਹਿਰੇ ਦੇ ਸ਼ੁਭ ਮੌਕੇ ‘ਤੇ ਸ਼ਾਹਿਦ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਦੁਸਹਿਰੇ ਦੇ ਪਵਿੱਤਰ ਤਿਉਹਾਰ ‘ਤੇ ਖੁਦ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਹੈ। ਅਦਾਕਾਰ ਨੇ ਇਸ ਥ੍ਰਿਲਰ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

ਸ਼ਾਹਿਦ ਕਪੂਰ ਨੇ ਹਾਲ ਹੀ ‘ਚ ਨਵਾਂ ਲੁੱਕ ਅਪਣਾਇਆ ਹੈ। ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਅੰਦਾਜ਼ਾ ਸੀ ਕਿ ਉਨ੍ਹਾਂ ਦਾ ਇਹ ਲੁੱਕ ਕਿਸੇ ਅਗਲੀ ਫਿਲਮ ਲਈ ਹੋਣ ਵਾਲਾ ਹੈ। ਹੁਣ ਸ਼ਾਹਿਦ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼ਾਹਿਦ ਕਪੂਰ ਨੇ ਅੱਜ ਦੁਸਹਿਰੇ ਵਾਲੇ ਦਿਨ ਆਪਣੇ ਅਧਿਕਾਰਤ ਟਵਿੱਟਰ ਹੈਂਡਲ (ਹੁਣ X) ‘ਤੇ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ਦਾ ਐਲਾਨ ਕੀਤਾ ਹੈ।

ਫਿਲਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਸ਼ਾਹਿਦ ਨੇ ਦੇਵਾ ਦੀ ਰਿਲੀਜ਼ ਡੇਟ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਹੈ। ਸ਼ਾਹਿਦ ਮੁਤਾਬਕ ਉਨ੍ਹਾਂ ਦੀ ਫਿਲਮ ‘ਦੇਵਾ’ ਅਗਲੇ ਸਾਲ ਦੁਸਹਿਰੇ 2024 ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ਦੇ ਫਰਸਟ ਲੁੱਕ ਦੀ ਗੱਲ ਕਰੀਏ ਤਾਂ ‘ਦੇਵਾ’ ਦੇ ਇਸ ਫਰਸਟ ਲੁੱਕ ‘ਚ ਸ਼ਾਹਿਦ ਛੋਟੇ ਹੇਅਰ ਕੱਟ, ਸਨਗਲਾਸ ਅਤੇ ਹੱਥ ‘ਚ ਪਿਸਤੌਲ ਨਾਲ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *

View in English