View in English:
May 21, 2024 12:35 am

ਮੈਦਾਨ ‘ਚ ਉਤਰਨਗੇ ਕੈਪਟਨ ਅਮਰਿੰਦਰ ਸਿੰਘ

ਫੈਕਟ ਸਮਾਚਾਰ ਸੇਵਾ

ਪਟਿਆਲਾ , ਮਈ 10

ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਹੋ ਰਹੇ ਵਿਰੋਧ ਨੂੰ ਦੇਖਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪ੍ਰਚਾਰ ਦੀ ਕਮਾਨ ਸੰਭਾਲਣ ਜਾ ਰਹੇ ਹਨ।

ਕੈਪਟਨ ਆਪਣੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਲਈ ਨਾ ਸਿਰਫ਼ ਪਟਿਆਲਾ ਹਲਕੇ ਵਿੱਚ ਸਗੋਂ ਪੰਜਾਬ ਦੀਆਂ ਕਈ ਹੋਰ ਸੀਟਾਂ ’ਤੇ ਵੀ ਚੋਣ ਪ੍ਰਚਾਰ ਕਰਨਗੇ। ਇਨ੍ਹਾਂ ਵਿੱਚ ਖਾਸ ਕਰਕੇ ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਲੁਧਿਆਣਾ, ਸੰਗਰੂਰ, ਫ਼ਰੀਦਕੋਟ ਅਤੇ ਜਲੰਧਰ ਦੀਆਂ ਸੀਟਾਂ ਸ਼ਾਮਲ ਹੋਣਗੀਆਂ। ਇਸ ਦੌਰਾਨ ਕੈਪਟਨ ਦਾ ਡੇਰਾ ਪਟਿਆਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ ਵਿੱਚ ਲੱਗੇਗਾ।

ਲੋਕ ਸਭਾ ਚੋਣਾਂ ਦਾ ਜਦੋਂ ਤੋਂ ਪੰਜਾਬ ਵਿੱਚ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਹੇ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਹੋਵੇ ਜਾਂ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਫਰੀਦਕੋਟ ਤੋਂ ਹੰਸਰਾਜ ਹੰਸ, ਗੁਰਦਾਸਪੁਰ ਸੀਟ ਤੋਂ ਦਿਨੇਸ਼ ਸਿੰਘ ਬੱਬੂ ਜਾਂ ਸੰਗਰੂਰ ਤੋਂ ਅਰਵਿੰਦ ਖੰਨਾ। ਇਸ ਕਾਰਨ ਉਮੀਦਵਾਰਾਂ ਦੀ ਚੋਣ ਮੁਹਿੰਮ ਵਿੱਚ ਰੁਕਾਵਟ ਆ ਰਹੀ ਹੈ। ਇਸ ਧਰਨੇ ਕਾਰਨ ਭਾਜਪਾ ਨੂੰ ਚੋਣਾਂ ਵਿੱਚ ਨੁਕਸਾਨ ਨਾ ਝੱਲਣਾ ਪਵੇ, ਇਸ ਲਈ ਕੈਪਟਨ ਖ਼ੁਦ ਮੈਦਾਨ ‘ਚ ਉਤਰਨ ਜਾ ਰਹੇ ਹਨ।

ਕੈਪਟਨ 12 ਮਈ ਨੂੰ ਪਟਿਆਲਾ ਆਉਣਗੇ। ਉਹ 13 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪ੍ਰਨੀਤ ਕੌਰ ਨਾਲ ਹਾਜ਼ਰ ਰਹਿਣਗੇ। ਕੈਪਟਨ 15 ਮਈ ਨੂੰ ਮੋਤੀ ਮਹਿਲ ‘ਚ ਡੇਰਾ ਲਾਉਣਗੇ ਅਤੇ ਇੱਥੋਂ ਪੰਜਾਬ ਦੀਆਂ ਵੱਖ-ਵੱਖ ਸੀਟਾਂ ਦਾ ਦੌਰਾ ਕਰਨਗੇ। ਇਸ ਦੌਰਾਨ ਕੈਪਟਨ ਪਟਿਆਲਾ ਲੋਕ ਸਭਾ ਸੀਟ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਰੈਲੀਆਂ ਕਰਨਗੇ।

Leave a Reply

Your email address will not be published. Required fields are marked *

View in English