View in English:
April 27, 2024 5:25 am

ਦਿਲਜੀਤ ਦੋਸਾਂਝ ਨੂੰ ਮਿਲਿਆ ਵੱਡਾ ਪ੍ਰੋਜੈਕਟ, ਕਰੀਨਾ ਕਪੂਰ , ਤੱਬੂ ਅਤੇ ਕ੍ਰਿਤੀ ਨਾਲ ਪਾਉਣਗੇ ਧਮਾਲ

ਫੈਕਟ ਸਮਾਚਾਰ ਸੇਵਾ

ਮੁੰਬਈ , ਜਨਵਰੀ 31

ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਇੱਕ ਵਾਰ ਫਿਰ ਬਾਲੀਵੁੱਡ ਫਿਲਮ ਵਿੱਚ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਜਿੱਥੇ ਗਾਇਕ-ਅਦਾਕਾਰ ਇਸ ਤੋਂ ਪਹਿਲਾਂ ‘ਉੜਤਾ ਪੰਜਾਬ’, ‘ਗੁੱਡ ਨਿਊਜ਼’ ਵਰਗੀਆਂ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ, ਉਥੇ ਹੀ ਦਿਲਜੀਤ ਇਕ ਵਾਰ ਫਿਰ ਫਿਲਮ ‘ਦਿ ਕਰੂ’ ਨਾਲ ਮਨੋਰੰਜਨ ਕਰਦੇ ਨਜ਼ਰ ਆਉਣਗੇ। ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਦਿ ਕਰਿਊ’ ‘ਚ ਸ਼ਾਮਲ ਹੋ ਗਏ ਹਨ।

ਏਕਤਾ ਕਪੂਰ ਅਤੇ ਰੀਆ ਕਪੂਰ ਵਲੋਂ ਨਿਰਮਿਤ ਫਿਲਮ ‘ਦਿ ਕਰੂ’ ਇੱਕ ਕਾਮੇਡੀ ਫਿਲਮ ਹੈ, ਜਿਸਦੀ ਕਾਸਟਿੰਗ ਨੂੰ ਲੈ ਕੇ ਅੱਜ ਇੱਕ ਨਵਾਂ ਖੁਲਾਸਾ ਹੋਇਆ ਹੈ। ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਦੇ ਨਾਲ ਇਸ ਫਿਲਮ ਵਿੱਚ ਹੁਣ ਦਿਲਜੀਤ ਦੋਸਾਂਝ ਵੀ ਆਪਣੀ ਕਾਮੇਡੀ ਦੀ ਝਲਕ ਪਾਉਣਗੇ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ‘ਦਿ ਕਰੂ’ ‘ਚ ਏਅਰਲਾਈਨ ਇੰਡਸਟਰੀ ‘ਚ ਕੰਮ ਕਰਨ ਵਾਲੇ ਲੋਕਾਂ ਦੇ ਸੰਘਰਸ਼ ਅਤੇ ਹਾਦਸਿਆਂ ਨੂੰ ਦਿਖਾਇਆ ਜਾਵੇਗਾ। ਇਹ ਫਿਲਮ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।

‘ਦਿ ਕਰੂ’ ਤਿੰਨ ਔਰਤਾਂ ਦੀ ਕਹਾਣੀ ਹੈ ਜੋ ਆਪਣੀ ਜ਼ਿੰਦਗੀ ‘ਚ ਅੱਗੇ ਵਧਣ ਲਈ ਕੰਮ ਕਰਦੀਆਂ ਹਨ। ਪਰ ਜਿਵੇਂ-ਜਿਵੇਂ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ, ਕੁਝ ਸਥਿਤੀਆਂ ਉਨ੍ਹਾਂ ਦੇ ਸਾਹਮਣੇ ਸੁੱਟ ਦਿੱਤੀਆਂ ਜਾਂਦੀਆਂ ਹਨ, ਜੋ ਉਨ੍ਹਾਂ ਨੂੰ ਝੂਠ ਦੇ ਜਾਲ ਵਿੱਚ ਫਸਣ ਲਈ ਮਜਬੂਰ ਕਰਦੀਆਂ ਹਨ। ‘ਦਿ ਕਰੂ’ ਦਾ ਨਿਰਦੇਸ਼ਨ ਰਾਜੇਸ਼ ਕ੍ਰਿਸ਼ਨਨ ਵਲੋਂ ਕੀਤਾ ਗਿਆ ਹੈ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਲਿਮਿਟੇਡ ਅਤੇ ਅਨਿਲ ਕਪੂਰ ਪ੍ਰੋਡਕਸ਼ਨ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਹੈ।

Leave a Reply

Your email address will not be published. Required fields are marked *

View in English