View in English:
April 27, 2024 7:00 am

ਛੋਟੀ ਉਮਰ ‘ਚ ਢਿੱਲੀ ਹੋ ਗਈ ਹੈ ਤੁਹਾਡੀ ਸਕਿਨ ਤਾਂ ਇਨ੍ਹਾਂ ਨੁਸਖਿਆਂ ਨਾਲ ਕਰੋ ਆਪਣੀ ਸਕਿਨ ਨੂੰ ਟਾਈਟ

ਜਸਵਿੰਦਰ ਕੌਰ

ਅਕਤੂਬਰ 20

ਕੀ ਤੁਹਾਡੀ ਸਕਿਨ ਛੋਟੀ ਉਮਰ ਵਿੱਚ ਢਿੱਲੀ ਹੋ ਰਹੀ ਹੈ? 30 ਸਾਲ ਦੀ ਉਮਰ ਵਿੱਚ ਕੀ ਤੁਹਾਡੀ ਸਕਿਨ ‘ਤੇ ਛਾਈਆਂ , ਝੁਰੜੀਆਂ ਅਤੇ ਸਕਿਨ ਦਾ ਕਸਾਅ ਖਤਮ ਹੋ ਗਿਆ ਹੈ ? ਜੇਕਰ ਅਜਿਹਾ ਹੈ ਤਾਂ ਤੁਹਾਨੂੰ ਆਪਣੀ ਸਕਿਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਅੱਜ ਕੱਲ੍ਹ 30 ਸਾਲ ਦੀ ਉਮਰ ਤੋਂ ਬਾਅਦ ਜੇਕਰ ਚਮੜੀ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਅਜਿਹੇ ਸਾਰੇ ਲੱਛਣ ਨਜ਼ਰ ਆਉਣ ਲੱਗ ਪੈਂਦੇ ਹਨ। ਜੇਕਰ ਤੁਸੀਂ ਵੀ ਨਹੀਂ ਚਾਹੁੰਦੇ ਕਿ 30 ਸਾਲ ਦੀ ਉਮਰ ‘ਚ ਤੁਹਾਡੀ ਸਕਿਨ ਢਿੱਲੀ ਹੋਵੇ ਜਾਂ ਤੁਸੀਂ ਸਕਿਨ ਦੇ ਢਿੱਲੇਪਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਸਕਿਨ ਨੂੰ ਨਿਖਾਰ ਸਕਦੇ ਹੋ। ਆਓ ਜਾਣਦੇ ਹਾਂ ਛੋਟੀ ਉਮਰ ਵਿੱਚ ਸਕਿਨ ਦੇ ਢਿੱਲੇ ਹੋਣ ਦੇ ਕਾਰਨ ਅਤੇ ਸਕਿਨ ਨੂੰ ਟਾਈਟ ਕਰਨ ਦੇ ਉਪਾਅ :

ਛੋਟੀ ਉਮਰ ਵਿੱਚ ਢਿੱਲੀ ਸਕਿਨ ਦਾ ਕੀ ਕਾਰਨ ਹੈ ?

ਅੱਜ-ਕੱਲ੍ਹ ਕਈ ਕਾਰਨਾਂ ਕਰਕੇ ਛੋਟੀ ਉਮਰ ਵਿੱਚ ਸਕਿਨ ਢਿੱਲੀ ਹੋ ਜਾਂਦੀ ਹੈ, ਜਿਵੇਂ ਕਿ ਵਧਦੀ ਉਮਰ ਦੇ ਨਾਲ ਜੇਕਰ ਤੁਸੀਂ ਸਕਿਨ ਦੀ ਦੇਖਭਾਲ ਨਹੀਂ ਕਰਦੇ ਤਾਂ ਸਕਿਨ ਵਿੱਚ ਮੌਜੂਦ ਕਨੈਕਟਿੰਗ ਟਿਸ਼ੂ ਘੱਟ ਹੋਣ ਲੱਗਦੇ ਹਨ। ਜਿਸ ਕਾਰਨ ਸਕਿਨ ‘ਚ ਕਸਾਅ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਧੁੱਪ ‘ਚ ਰਹਿਣਾ, ਗੈਰ-ਸਿਹਤਮੰਦ ਖੁਰਾਕ, ਸਿਗਰਟਨੋਸ਼ੀ, ਜ਼ਿਆਦਾ ਮੇਕਅੱਪ ਅਤੇ ਰਾਤ ਨੂੰ ਮੇਕਅੱਪ ਹਟਾਏ ਬਿਨਾਂ ਸੌਣਾ ਆਦਿ ਕਾਰਨਾਂ ਨਾਲ ਵੀ ਸਕਿਨ ਦੀ ਟਾਈਟਿੰਗ ਘੱਟ ਹੋ ਜਾਂਦੀ ਹੈ ਅਤੇ ਸਕਿਨ ਢਿੱਲੀ ਹੋਣ ਲੱਗਦੀ ਹੈ।

ਸਕਿਨ ਨੂੰ ਟਾਈਟ ਕਰਨ ਦੇ ਘਰੇਲੂ ਨੁਸਖੇ

ਨਾਰੀਅਲ ਦੇ ਤੇਲ ਦੀ ਵਰਤੋਂ ਕਰੋ

ਨਾਰੀਅਲ ਤੇਲ ਗੁਣਾਂ ਦੀ ਖਾਨ ਹੈ। ਜੇਕਰ ਤੁਸੀਂ ਵੀ ਸਕਿਨ ਦੇ ਢਿੱਲੇਪਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰ ਸਕਿਨ ‘ਚ ਪਾਏ ਜਾਣ ਵਾਲੇ ਕੋਲੇਜਨ ਅਤੇ ਇਲਾਸਟਿਨ ਦੇ ਟੁੱਟਣ ਨਾਲ ਵੀ ਸਕਿਨ ਢਿੱਲੀ ਹੋ ਜਾਂਦੀ ਹੈ ਅਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਕੋਲੇਜਨ ਵਧਦਾ ਹੈ, ਸਕਿਨ ਨੂੰ ਕਸਾਅ ਆਉਂਦਾ ਹੈ। ਇਸ ਲਈ ਨਾਰੀਅਲ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ।

ਬਦਾਮ ਦਾ ਤੇਲ ਲਗਾਓ

ਬਦਾਮ ਦਾ ਤੇਲ ਸਕਿਨ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਇਹ ਸਾਡੀ ਸਕਿਨ ਨੂੰ ਸਿਹਤਮੰਦ ਰੱਖਦਾ ਹੈ।ਅੱਜ ਕਲ ਬਦਾਮ ਦੇ ਤੇਲ ਦੀ ਵਰਤੋਂ ਕਈ ਬਿਊਟੀ ਪ੍ਰੋਡਕਟਸ ਵਿੱਚ ਵੀ ਕੀਤੀ ਜਾਂਦੀ ਹੈ। ਸਕਿਨ ਨੂੰ ਕੱਸਣ ਲਈ ਬਦਾਮ ਦਾ ਤੇਲ ਬਿਹਤਰ ਵਿਕਲਪ ਹੈ। ਬਦਾਮ ਦੇ ਤੇਲ ਵਿਚ ਮੌਜੂਦ ਇਮੋਲੀਐਂਟ ਸਕਿਨ ਦੇ ਮ੍ਰਿਤ ਸੈੱਲਾਂ ਨੂੰ ਦੁਬਾਰਾ ਪੈਦਾ ਕਰਦਾ ਹੈ ਅਤੇ ਚਿਹਰੇ ‘ਤੇ ਚਮਕ ਲਿਆਉਂਦਾ ਹੈ। ਸਕਿਨ ਟੋਨਰ ਦੇ ਨਾਲ-ਨਾਲ ਇਹ ਤੇਲ ਸਕਿਨ ਨੂੰ ਟਾਈਟ ਵੀ ਕਰਦਾ ਹੈ। ਇਸ ਦੀ ਵਰਤੋਂ ਲਈ ਰਾਤ ​​ਨੂੰ ਸੌਣ ਤੋਂ ਪਹਿਲਾਂ ਜਾਂ ਦਿਨ ਵਿਚ ਨਹਾਉਣ ਤੋਂ ਇਕ ਘੰਟਾ ਪਹਿਲਾਂ ਬਦਾਮ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ। ਤੁਸੀਂ ਚਾਹੋ ਤਾਂ ਇਸ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਵੀ ਕਰ ਸਕਦੇ ਹੋ।

ਟਮਾਟਰ ਦੀ ਕਰੋ ਵਰਤੋਂ

ਸਕਿਨ ਨੂੰ ਕੱਸਣ ਲਈ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਵਿਟਾਮਿਨ ਸੀ ਹੁੰਦਾ ਹੈ, ਜੋ ਚਮੜੀ ਨੂੰ ਫਾਇਦਾ ਦਿੰਦਾ ਹੈ। ਟਮਾਟਰ ਦਾ ਰਸ ਸਕਿਨ ‘ਤੇ ਲਗਾਉਣ ਨਾਲ ਸਕਿਨ ਟਾਈਟ ਹੁੰਦੀ ਹੈ ਅਤੇ ਟੈਨਿੰਗ ਦੂਰ ਹੁੰਦੀ ਹੈ। ਇਸ ਦੀ ਵਰਤੋਂ ਲਈ ਟਮਾਟਰ ਨੂੰ ਮਿਕਸਰ ‘ਚ ਪੀਸ ਕੇ ਇਸ ਦਾ ਰਸ ਛਾਣ ਲਓ। ਹੁਣ ਇਸ ਦੇ ਰਸ ਨੂੰ ਚੰਗੀ ਤਰ੍ਹਾਂ ਸਕਿਨ ‘ਤੇ ਲਗਾਓ। ਇਸ ਨੂੰ 15 ਮਿੰਟ ਤੱਕ ਲੱਗਿਆ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਚਿਹਰਾ ਧੋ ਲਓ।

ਦਹੀਂ ਦਾ ਫੇਸ ਮਾਸਕ ਲਗਾਓ

ਦਹੀਂ ਨੂੰ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ, ਇਹ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ ਬਲਕਿ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਝੁਰੜੀਆਂ, ਛਾਈਆਂ, ਰਿੰਕਲਸ, ਸਕਿਨ ਦੇ ਢਿੱਲੇਪਨ ਆਦਿ ਨੂੰ ਵੀ ਦੂਰ ਕਰਦਾ ਹੈ। ਦਹੀਂ ਵਿੱਚ ਮੌਜੂਦ ਲੈਕਟਿਕ ਐਸਿਡ ਸਕਿਨ ਦੇ ਮ੍ਰਿਤ ਸੈੱਲਾਂ ਨੂੰ ਦੂਰ ਕਰਦਾ ਹੈ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਸਕਿਨ ਦੇ ਰੋਮਾਂ ਨੂੰ ਕੱਸਦਾ ਹੈ। ਇਸ ਦੀ ਵਰਤੋਂ ਲਈ ਇਕ ਚੱਮਚ ਦਹੀਂ ‘ਚ ਨਿੰਬੂ ਦਾ ਰਸ ਮਿਲਾ ਕੇ ਸਕਿਨ ‘ਤੇ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦਿਓ। ਚਿਹਰੇ ‘ਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਫਿਰ ਪਾਣੀ ਨਾਲ ਚਿਹਰਾ ਸਾਫ਼ ਕਰੋ।

ਜੈਤੂਨ ਦੇ ਤੇਲ ਨਾਲ ਕਰੋ ਢਿੱਲੀ ਸਕਿਨ ਨੂੰ ਟਾਈਟ

ਜੈਤੂਨ ਦਾ ਤੇਲ ਜਾਂ ਆਲਿਵ ਆਇਲ ਸਕਿਨ ਨੂੰ ਕੱਸਦਾ ਹੈ। ਜੈਤੂਨ ਦੇ ਤੇਲ ਵਿੱਚ ਮੌਜੂਦ ਐਂਟੀ-ਏਜਿੰਗ ਤੱਤ ਚਿਹਰੇ ਨੂੰ ਲਾਭ ਪਹੁੰਚਾਉਂਦੇ ਹਨ। ਨਹਾਉਣ ਤੋਂ ਬਾਅਦ ਜੈਤੂਨ ਦਾ ਤੇਲ ਸਰੀਰ ਦੇ ਨਾਲ-ਨਾਲ ਚਿਹਰੇ ‘ਤੇ ਵੀ ਲਗਾਓ। ਸਰਦੀਆਂ ਦੇ ਮੌਸਮ ਵਿੱਚ ਸਕਿਨ ਬਹੁਤ ਖੁਸ਼ਕ, ਬੇਜਾਨ ਹੋ ਜਾਂਦੀ ਹੈ, ਇਸਦੇ ਲਈ ਤੁਹਾਨੂੰ ਜੈਤੂਨ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *

View in English