View in English:
April 27, 2024 12:25 pm

ਚੰਡੀਗੜ੍ਹ Elante Mall ਦੇ ਬੇਸਮੈਂਟ ‘ਚ ਲੁੱਟੇ 11.14 ਲੱਖ ਰੁਪਏ, 3 ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 13

ਏਲਾਂਟੇ ਮਾਲ ਦੀ ਬੇਸਮੈਂਟ ਵਿੱਚ 2 ਨੌਜਵਾਨਾਂ ਨੇ ਕੈਸ਼ ਕਲੈਕਸ਼ਨ ਏਜੰਟ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਸੁੱਟ ਦਿੱਤਾ ਅਤੇ 11.14 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸੋਮਵਾਰ ਦੀ ਹੈ। ਇਹ ਘਟਨਾ ਮਾਲ ਦੇ ਬੇਸਮੈਂਟ ਵਿੱਚ ਲਿਫਟ ਦੇ ਅੰਦਰ ਉਸ ਸਮੇਂ ਵਾਪਰੀ ਜਦੋਂ ਏਜੰਟ ਮਾਲ ਦੇ ਵੱਖ-ਵੱਖ ਸ਼ੋਅਰੂਮਾਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ।

ਲੁੱਟ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲੀਸ ਨੇ ਕਾਰਵਾਈ ਕਰਦੇ ਹੋਏ ਇਕ ਲੜਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰੁਪਿੰਦਰ ਵਾਸੀ ਮੁਹਾਲੀ, ਰਾਹੁਲ ਵਾਸੀ ਕਜਹੇੜੀ ਅਤੇ ਜਸਲੀਨ ਵਾਸੀ ਸੈਕਟਰ-36 ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ 5 ਲੱਖ 33 ਹਜ਼ਾਰ 200 ਰੁਪਏ ਨਕਦ, ਏਜੰਟ ਦਾ ਪਰਸ ਅਤੇ ਵਾਰਦਾਤ ‘ਚ ਸ਼ਾਮਲ ਵਾਹਨ ਬਰਾਮਦ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਜਸਲੀਨ ਇਸ ਲੁੱਟ ਦੀ ਮਾਸਟਰਮਾਈਂਡ ਸੀ। ਕੁਝ ਸਮਾਂ ਪਹਿਲਾਂ ਤੱਕ ਉਹ ਮਾਲ ਵਿੱਚ ਹੀ ਇੱਕ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਉਸ ਨੂੰ ਪਤਾ ਸੀ ਕਿ ਕੰਪਨੀ ਦੀ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਇਕੱਠੀ ਕੀਤੀ ਗਈ ਸੀ। ਅਜਿਹੇ ‘ਚ ਉਸ ਨੇ ਰੁਪਿੰਦਰ ਅਤੇ ਰਾਹੁਲ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ।

Leave a Reply

Your email address will not be published. Required fields are marked *

View in English