View in English:
April 26, 2024 8:29 pm

ਚੰਡੀਗੜ੍ਹ : ਟ੍ਰਿਬਿਊਨ ਚੌਂਕ ਤੋਂ ਜ਼ੀਰਕਪੁਰ ਬਾਰਡਰ ਤੱਕ ਬਣੇਗਾ ਸਾਈਕਲ ਟਰੈਕ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਨਵੰਬਰ 24

ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਮੂਹ ਅਧਿਕਾਰੀਆਂ ਨਾਲ ਜ਼ੀਰਕਪੁਰ ਸਰਹੱਦ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਇੰਜਨੀਅਰਿੰਗ ਵਿਭਾਗ ਵੱਲੋਂ ਬਣਾਏ ਜਾ ਰਹੇ ਬਦਲਵੇਂ ਰੂਟ ਦਾ ਕੰਮ ਦੇਖਿਆ ਅਤੇ ਦੋ ਮਹੀਨਿਆਂ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ। ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਬਾਰਡਰ ਤੱਕ ਸਾਈਕਲ ਟਰੈਕ ਬਣਾਉਣ ਦਾ ਵੀ ਫੈਸਲਾ ਕੀਤਾ। ਇਸ ਲਈ 9.68 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਜ਼ੀਰਕਪੁਰ ਦੇ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਥੋੜ੍ਹੇ ਸਮੇਂ ਦੀ ਯੋਜਨਾ ਤਿਆਰ ਕੀਤੀ ਹੈ। ਯੋਜਨਾ ਅਨੁਸਾਰ ਏਅਰਪੋਰਟ ਲਾਈਟਾਂ ਤੋਂ ਜ਼ੀਰਕਪੁਰ ਵੱਲ ਜਾਣ ਵਾਲੀ ਸਲਿਪ ਰੋਡ ਚੰਡੀਗੜ੍ਹ ਬਾਰਡਰ ਤੋਂ ਪਹਿਲਾਂ ਮੁੱਖ ਸੜਕ ਨਾਲ ਰਲਣ ਦੀ ਬਜਾਏ ਸਿੱਧੀ ਜ਼ੀਰਕਪੁਰ ਨਾਲ ਜੁੜ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਲਿਪ ਰੋਡ ਤੋਂ ਮੇਨ ਰੋਡ ‘ਤੇ ਉਤਰਦੇ ਸਮੇਂ ਵੀ ਜਾਮ ਲੱਗ ਜਾਂਦਾ ਹੈ, ਇਸ ਜਾਮ ਨੂੰ ਖਤਮ ਕਰਨ ਲਈ ਇਹ ਯੋਜਨਾ ਬਣਾਈ ਗਈ ਹੈ। ਇਸ ‘ਤੇ ਪਿਛਲੇ ਇਕ ਮਹੀਨੇ ਤੋਂ ਕੰਮ ਚੱਲ ਰਿਹਾ ਹੈ। ਸਲਾਹਕਾਰ ਧਰਮਪਾਲ ਮੌਕੇ ‘ਤੇ ਪਹੁੰਚੇ ਅਤੇ ਬਕਾਇਆ ਪਏ ਕੰਮਾਂ ਨੂੰ ਦੋ ਮਹੀਨਿਆਂ ‘ਚ ਪੂਰਾ ਕਰਨ ਦੇ ਆਦੇਸ਼ ਦਿੱਤੇ। ਸੜਕ ਬਣਨ ਤੋਂ ਬਾਅਦ ਏਅਰਪੋਰਟ ਲਾਈਟ ਪੁਆਇੰਟ ਤੋਂ ਸਲਿੱਪ ਰੋਡ ‘ਤੇ ਆਉਣ ਵਾਲਿਆਂ ਨੂੰ ਚੰਡੀਗੜ੍ਹ ਬਾਰਡਰ ਤੋਂ ਪਹਿਲਾਂ ਮੁੱਖ ਸੜਕ ‘ਤੇ ਨਹੀਂ ਉਤਰਨਾ ਪਵੇਗਾ ਅਤੇ ਸਲਿੱਪ ਰੋਡ ਤੋਂ ਸਿੱਧਾ ਜ਼ੀਰਕਪੁਰ ਪਹੁੰਚਣਾ ਪਵੇਗਾ।

Leave a Reply

Your email address will not be published. Required fields are marked *

View in English