View in English:
April 28, 2024 1:54 am

ਕੇਂਦਰੀ ਜੇਲ੍ਹ ਪਟਿਆਲਾ ਨੇ ਪੰਜਾਬ ਜੇਲ੍ਹ ਓਲੰਪਿਕ 2024 ਦੇ ਜ਼ੋਨਲ ਮੈਚਾਂ ਦੀ ਮੇਜ਼ਬਾਨੀ ਕੀਤੀ

ਫੈਕਟ ਸਮਾਚਾਰ ਸੇਵਾ

ਪਟਿਆਲਾ, ਮਾਰਚ 10

ਕੇਂਦਰੀ ਜੇਲ੍ਹ ਪਟਿਆਲਾ ਨੇ 4 ਤੋਂ 10 ਮਾਰਚ ਤੱਕ ਪੰਜਾਬ ਜੇਲ੍ਹ ਓਲੰਪਿਕ 2024 ਦੇ ਜ਼ੋਨਲ ਮੈਚਾਂ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ, ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਜ਼ਿਲ੍ਹਾ ਜੇਲ੍ਹ ਰੂਪਨਗਰ, ਜ਼ਿਲ੍ਹਾ ਜੇਲ੍ਹ ਸੰਗਰੂਰ, ਨਵੀਂ ਜੇਲ੍ਹ ਨਾਭਾ, ਅਤੇ ਸਬ ਜੇਲ੍ਹ ਮਾਲੇਰਕੋਟਲਾ ਸਮੇਤ ਵੱਖ-ਵੱਖ ਸੁਧਾਰਾਤਮਕ ਸਹੂਲਤਾਂ ਤੋਂ ਬੰਦੀਆਂ ਨੇ ਉਤਸ਼ਾਹੀ ਨਾਲ ਭਾਗ ਲਿਆ।
ਕੈਦੀਆਂ ਨੇ ਟਗ ਆਫ਼ ਵਾਰ, ਵਾਲੀਬਾਲ, ਬੈਡਮਿੰਟਨ, ਅਥਲੈਟਿਕਸ (100 ਮੀਟਰ, 400 ਮੀਟਰ, ਲੰਬੀ ਛਾਲ), ਅਤੇ ਕਬੱਡੀ ਸਮੇਤ ਕਈ ਵਿਸ਼ਿਆਂ ਵਿੱਚ ਮੁਕਾਬਲਾ ਕੀਤਾ। ਇਸ ਜ਼ੋਨਲ ਟੂਰਨਾਮੈਂਟ ਦੇ ਸ਼ਾਨਦਾਰ ਜਿੱਤਾਂ ਦਰਜ ਕਰਨ ਵਾਲੇ ਖਿਡਾਰੀ 30 ਤੋਂ 31 ਮਾਰਚ, 2024 ਤੱਕ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਹੋਣ ਵਾਲੀਆਂ ਅੰਤਰ-ਜ਼ੋਨਲ ਪੰਜਾਬ ਜੇਲ੍ਹ ਓਲੰਪਿਕ ਖੇਡਾਂ 2024 ਵਿੱਚ ਹਿੱਸਾ ਲੈਣਗੇ।

ਜ਼ੋਨਲ ਫਾਈਨਲ ਅਤੇ ਮੈਡਲ ਵੰਡ ਸਮਾਰੋਹ ਮੌਕੇ ਅੱਜ ਕੇਂਦਰੀ ਜੇਲ ਪਟਿਆਲਾ ਵਿਖੇ ਡੀ.ਆਈ.ਜੀ. ਜੇਲ੍ਹ ਹੈੱਡਕੁਆਰਟਰ ਅਤੇ ਪਟਿਆਲਾ ਸਰਕਲ ਸੁਰਿੰਦਰ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਕੇਂਦਰੀ ਜੇਲ੍ਹ ਪਟਿਆਲਾ ਦੇ ਅਧਿਕਾਰੀਆਂ ਸਮੇਤ ਮਨਜੀਤ ਸਿੰਘ ਸਿੱਧੂ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ, ਹਰਚਰਨ ਸਿੰਘ ਗਿੱਲ ਵਧੀਕ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ। ਇਸ ਮੌਕੇ ਖੇਡੇ ਗਏ ਕਬੱਡੀ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਜੇਲ ਦੀ ਕਬੱਡੀ ਟੀਮ ਰੋਮਾਂਚਕ ਮੁਕਾਬਲੇ ਵਿੱਚ ਸਬ ਜੇਲ੍ਹ ਮਾਲੇਰਕੋਟਲਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।
ਡੀ.ਆਈ.ਜੀ. ਜੇਲ੍ਹ ਹੈੱਡਕੁਆਰਟਰ ਅਤੇ ਪਟਿਆਲਾ ਸਰਕਲ ਸੁਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਜੇਲ੍ਹ ਓਲੰਪਿਕ, 2024 ਦਾ ਉਦੇਸ਼ ਕੈਦੀਆਂ ਵਿੱਚ ਖੇਡ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਸਮੇਤ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਚਲਾਉਣਾ ਹੈ।ਉਨ੍ਹਾਂ ਦੱਸਿਆ ਕਿ ਖੇਡਾਂ ਦੇ ਸੁਚਾਰੂ ਆਯੋਜਨ ਨੂੰ ਯਕੀਨੀ ਬਣਾਉਣ ਲਈ ਪੇਸ਼ੇਵਰ ਕੋਚ ਲਗਾਏ ਗਏ ਸਨ।ਉਨ੍ਹਾਂ ਨੇ ਜੇਲ੍ਹ ਦੇ ਕੈਦੀਆਂ ਵੱਲੋਂ ਆਪਣੇ-ਆਪਣੇ ਜੇਲ ਦੇ ਝੰਡੇ ਲੈ ਕੇ ਕੀਤੀ ਗਈ ਮਾਰਚ ਪਾਸਟ ਪਰੇਡ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

View in English