View in English:
April 27, 2024 12:36 am

ਕਰਨ ਜੌਹਰ ਦੀ ਬਾਇਓਪਿਕ ‘ਚ ਮੁੱਖ ਕਿਰਦਾਰ ਨਿਭਾਏਗਾ ਇਹ ਅਦਾਕਾਰ !

ਫੈਕਟ ਸਮਾਚਾਰ ਸੇਵਾ

ਮੁੰਬਈ , ਦਸੰਬਰ 3

ਕਰਨ ਜੌਹਰ ਦਾ ਨਾਂ ਬਾਲੀਵੁੱਡ ਦੇ ਬਿਹਤਰੀਨ ਨਿਰਦੇਸ਼ਕਾਂ ‘ਚੋਂ ਲਿਆ ਜਾਂਦਾ ਹੈ। ਕਰਨ ਨੇ ਸਿਰਫ 26 ਸਾਲ ਦੀ ਉਮਰ ਵਿੱਚ ਆਲ-ਟਾਈਮ ਬਲਾਕਬਸਟਰ ਫਿਲਮ ‘ਕੁਛ ਕੁਛ ਹੋਤਾ ਹੈ’ ਦਾ ਨਿਰਦੇਸ਼ਨ ਕੀਤਾ। ਕਰਨ ਜੌਹਰ ਨੂੰ ਬਾਲੀਵੁੱਡ ਦੇ ਸਟਾਰ ਕਿਡਜ਼ ਦੇ ਗੌਡਫਾਦਰ ਵਜੋਂ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਸਟਾਰ ਕਿਡਸ ਨੂੰ ਕਰਨ ਜੌਹਰ ਨੇ ਬਾਲੀਵੁੱਡ ‘ਚ ਚਮਕਾਇਆ ਹੈ। ਕਰਨ ਜੌਹਰ ਦੀ ਬਦੌਲਤ ਅੱਜ ਪਤਾ ਨਹੀਂ ਕਿੰਨੇ ਸਟਾਰ ਕਿਡਸ ਸਿਤਾਰਿਆਂ ਦੀ ਲਿਸਟ ਵਿੱਚ ਆ ਗਏ ਹਨ। ਹੁਣ ਹਾਲ ਹੀ ‘ਚ ਜਦੋਂ ਕਰਨ ਜੌਹਰ ਨੂੰ ਉਨ੍ਹਾਂ ਦੀ ਬਾਇਓਪਿਕ ਬਾਰੇ ਪੁੱਛਿਆ ਗਿਆ ਤਾਂ ਸੁਣੋ ਉਨ੍ਹਾਂ ਨੇ ਕੀ ਜਵਾਬ ਦਿੱਤਾ।

ਕਰਨ ਜੌਹਰ ਦੀ ਬਾਇਓਪਿਕ ਬਣੇਗੀ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੋਇਆ ਹੈ। ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਬਾਇਓਪਿਕ ਬਣੀ ਤਾਂ ਉਨ੍ਹਾਂ ਦੇ ਕਿਰਦਾਰ ਨਾਲ ਕੌਣ ਇਨਸਾਫ ਕਰ ਸਕੇਗਾ। ਇਸ ਦੇ ਜਵਾਬ ‘ਚ ਕਰਨ ਨੇ ਕਿਹਾ ਕਿ ਜੇਕਰ ਬਾਇਓਪਿਕ ਬਣ ਜਾਂਦੀ ਹੈ ਤਾਂ ਰਣਵੀਰ ਸਿੰਘ ਤੋਂ ਬਿਹਤਰ ਪਰਦੇ ‘ਤੇ ਉਨ੍ਹਾਂ ਦੇ ਕਿਰਦਾਰ ਨੂੰ ਕੋਈ ਹੋਰ ਨਹੀਂ ਦਿਖਾ ਸਕੇਗਾ। ਦੱਸ ਦੇਈਏ ਕਿ ਅਦਾਕਾਰ ਨੇ ਲਾਈਵ ਸ਼ੋਅ ਦੌਰਾਨ ਇਸ ਦਾ ਜਵਾਬ ਦਿੱਤਾ। ਅਦਾਕਾਰ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਇਸ ਕਿਰਦਾਰ ਲਈ ਰਣਵੀਰ ਸਿੰਘ ਸਹੀ ਰਹੇਗਾ, ਕਿਉਂਕਿ ਉਹ ਅਕਸਰ ਰੰਗ ਬਦਲਦਾ ਰਹਿੰਦਾ ਹੈ। ਇਸ ਲਈ ਰਣਵੀਰ ਪਰਦੇ ‘ਤੇ ਮੇਰੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ, ਉਨ੍ਹਾਂ ਤੋਂ ਬਿਹਤਰ ਕੋਈ ਨਹੀਂ।

Leave a Reply

Your email address will not be published. Required fields are marked *

View in English