View in English:
April 30, 2024 4:04 pm

ਆਈਲੈਟਸ ਸੈਂਟਰ ਦੀ 2 ਮੰਜ਼ਿਲਾ ਬਿਲਡਿੰਗ ਡਿੱਗੀ

ਫੈਕਟ ਸਮਾਚਾਰ ਸੇਵਾ

ਚੋਹਲਾ ਸਾਹਿਬ, ਅਪ੍ਰੈਲ 17

ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉਤੇ ਸਥਿਤ ਬਲੈਕ ਸਟੋਨ ਅਕੈਡਮੀ ਨਾਂ ਦੀ ਬਿਲਡਿੰਗ ਅਚਾਨਕ ਢਹਿ-ਢੇਰੀ ਹੋ ਗਈ।

ਇਸ ਵਿਚ 45 ਤੋਂ 50 ਵਿਦਿਆਰਥੀ ਸਿੱਖਿਆ ਲੈਣ ਲਈ ਪਹੁੰਚਦੇ ਸਨ। ਵਿਦਿਆਰਥੀਆਂ ਨੂੰ ਛੁੱਟੀ ਹੋਣ ਤੋਂ ਲਗਭਗ 20 ਮਿੰਟ ਬਾਅਦ ਹੀ ਇਹ ਬਿਲਡਿੰਗ ਦੀਆਂ ਦੀਵਾਰਾਂ ਵਿਚ ਪਾੜ ਪੈਣੇ ਸ਼ੁਰੂ ਹੋ ਗਏ ਅਤੇ ਵੇਖਦੇ ਹੀ ਵੇਖਦੇ ਪੂਰੀ ਬਿਲਡਿੰਗ ਜ਼ਮੀਨ ਉੱਪਰ ਢਹਿ-ਢੇਰੀ ਹੋ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *

View in English