View in English:
May 26, 2024 10:09 am

ਘਰ ‘ਚ ਆਸਾਨੀ ਨਾਲ ਬਣਾਓ ਚਾਹ ਮਸਾਲਾ ਪਾਊਡਰ

ਜਸਵਿੰਦਰ ਕੌਰ

ਨਵੰਬਰ 18

ਜ਼ਿਆਦਾਤਰ ਲੋਕ ਚਾਹ ਪੀਣਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ‘ਚ ਹੀ ਚਾਹ ਪੀਂਦੇ ਹਨ। ਹਾਲਾਂਕਿ ਚਾਹ ਦਾ ਹਰ ਵਿਅਕਤੀ ਦਾ ਸਵਾਦ ਵੱਖਰਾ ਹੁੰਦਾ ਹੈ। ਪਰ ਜੇਕਰ ਚਾਹ ਵਿੱਚ ਚਾਹ ਮਸਾਲਾ ਪਾਊਡਰ ਮਿਲਾ ਦਿੱਤਾ ਜਾਵੇ ਤਾਂ ਇਸ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ। ਉਂਝ ਤਾਂ ਤੁਹਾਨੂੰ ਬਾਜ਼ਾਰ ‘ਚ ਵੀ ਚਾਹ ਮਸਾਲਾ ਮਿਲ ਜਾਵੇਗਾ। ਪਰ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਕੁਝ ਮਸਾਲਿਆਂ ਦੀ ਮਦਦ ਨਾਲ ਘਰ ‘ਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਆਓ ਤੁਹਾਨੂੰ ਚਾਹ ਮਸਾਲਾ ਬਣਾਉਣ ਦੇ ਆਸਾਨ ਤਰੀਕਿਆਂ ਬਾਰੇ ਦੱਸਦੇ ਹਾਂ :

ਚਾਹ ਮਸਾਲਾ ਲਈ ਜਰੂਰੀ ਸਮੱਗਰੀ

  • 1/4 ਕੱਪ ਸੁੱਕੇ ਅਦਰਕ ਦਾ ਪਾਊਡਰ
  • ਜਾਇਫਲ
  • ਵੱਡਾ ਚੱਮਚ ਹਰੀ ਇਲਾਇਚੀ
  • 7 ਤੋਂ 8 ਦਾਲਚੀਨੀ ਦੀਆਂ ਸਟਿਕਸ
  • 2 ਚੱਮਚ ਲੌਂਗ
  • ਵੱਡੇ ਚੱਮਚ ਸੌਂਫ
  • 3/4 ਕੱਪ ਕਟੀ ਹੋਈ ਸੁੱਕੀ ਲੈਮਨ ਗ੍ਰਾਸ
  • 1 ਚਮਚ ਕਾਲੀ ਮਿਰਚ
  • 1/4 ਕੱਪ ਸੁੱਕੀਆਂ ਗੁਲਾਬ ਦੀਆਂ ਪੱਤੀਆਂ
  • 1/2 ਕੱਪ ਸੁੱਕੇ ਤੁਲਸੀ ਦੇ ਪੱਤੇ

ਚਾਹ ਮਸਾਲਾ ਬਣਾਉਣ ਦਾ ਤਰੀਕਾ :

  • ਸਭ ਤੋਂ ਪਹਿਲਾਂ ਸੁੱਕੇ ਅਦਰਕ ਨੂੰ ਮਿਕਸਰ ਗ੍ਰਾਈਂਡਰ ‘ਚ ਪੀਸ ਲਓ।
  • ਹੁਣ ਜਾਇਫਲ ਨੂੰ ਅਦਰਕ ਪਾਊਡਰ ਦੇ ਨਾਲ ਪੀਸ ਲਓ।
  • ਹੁਣ ਲੌਂਗ, ਹਰੀ ਇਲਾਇਚੀ, ਦਾਲਚੀਨੀ, ਲੈਮਨ ਗ੍ਰਾਸ ਦੀਆਂ ਪੱਤੀਆਂ, ਸੌਂਫ, ਗੁਲਾਬ ਦੀਆਂ ਪੱਤੀਆਂ ਅਤੇ ਤੁਲਸੀ ਦੇ ਪੱਤੇ , ਅਦਰਕ ਅਤੇ ਜਾਇਫਲ ਨੂੰ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਓ।
  • ਹੁਣ ਇਸ ਨੂੰ ਕੱਚ ਦੀ ਬੋਤਲ ‘ਚ ਪਾ ਲਓ। ਤੁਸੀਂ ਇਸਨੂੰ ਕੱਸ ਕੇ ਬੰਦ ਕਰੋ ਅਤੇ ਇਸਨੂੰ ਰਸੋਈ ਵਿੱਚ ਇੱਕ ਸੁੱਕੀ ਠੰਡੀ ਜਗ੍ਹਾ ਵਿੱਚ ਸਟੋਰ ਕਰੋ ਜਾਂ ਫਰਿੱਜ ਵਿੱਚ ਏਅਰ-ਟਾਈਟ ਜਾਰ ਰੱਖੋ।
  • ਜਦੋਂ ਵੀ ਤੁਸੀਂ ਚਾਹ ਬਣਾਓ ਤਾਂ ਇਸ ਮਸਾਲਾ ਚਾਹ ਪਾਊਡਰ ਨੂੰ ਲੋੜ ਅਨੁਸਾਰ ਵਰਤੋ।

ਨੋਟ :

  • ਧਿਆਨ ਦਿਓ ਕਿ ਚਾਹ ਮਸਾਲਾ ਪਾਊਡਰ ਬਣਾਉਣ ਤੋਂ ਪਹਿਲਾਂ ਤੁਹਾਨੂੰ ਮਸਾਲਿਆਂ ਨੂੰ ਭੁੰਨਣ ਦੀ ਲੋੜ ਨਹੀਂ ਹੈ।
  • ਜੇਕਰ ਤੁਸੀਂ ਮਸਾਲਾ ਚਾਹ ਪਾਊਡਰ ਨੂੰ ਬੇਸਿਕ ਤਰੀਕੇ ਨਾਲ ਤਿਆਰ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਸੁੱਕੇ ਅਦਰਕ ਦਾ ਪਾਊਡਰ, ਜਾਇਫਲ ਅਤੇ ਹਰੀ ਇਲਾਇਚੀ ਪੀਸ ਕੇ ਵੀ ਤਿਆਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

View in English