View in English:
May 9, 2024 11:36 am

ਰਾਜਸਥਾਨ: ਗੈਂਗਸਟਰ ਰਾਜੂ ਠੇਠ ਦੀ ਗੋਲੀ ਮਾਰ ਕੇ ਹੱਤਿਆ, ਆਨੰਦ ਪਾਲ-ਬਿਸ਼ਨੋਈ ਗੈਂਗ ਨਾਲ ਚੱਲ ਰਹੀ ਸੀ ਦੁਸ਼ਮਣੀ

ਫੈਕਟ ਸਮਾਚਾਰ ਸੇਵਾ

ਸੀਕਰ, ਦਸੰਬਰ 3

ਰਾਜਸਥਾਨ ਦੇ ਸੀਕਰ ‘ਚ ਗੈਂਗਸਟਰ ਰਾਜੂ ਠੇਠ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। 6 ਬਦਮਾਸ਼ਾਂ ਨੇ ਰਾਜੂ ਠੇਠ ਨੂੰ ਉਸ ਦੇ ਘਰ ਨੇੜੇ ਗੋਲੀਆਂ ਮਾਰ ਦਿੱਤੀਆਂ। ਰਾਜੂ ਠੇਠ ਦੀ ਆਨੰਦਪਾਲ ਗੈਂਗ ਅਤੇ ਬਿਸ਼ਨੋਈ ਗੈਂਗ ਨਾਲ ਦੁਸ਼ਮਣੀ ਚੱਲ ਰਹੀ ਸੀ। ਲਾਰੈਂਸ ਬਿਸ਼ਨੋਈ ਦੇ ਰਹਿਤ ਗੋਦਾਰਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਰਾਜੂ ਠੇਠ ਦੇ ਕਤਲ ਦੀ ਸੂਚਨਾ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪੁਲੀਸ ਨੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਰਾਜੂ ਠੇਠ ਦੇ ਤਿੰਨ ਗੋਲੀਆਂ ਲੱਗਣ ਦੀ ਸੂਚਨਾ ਮਿਲੀ ਹੈ। ਹਰਿਆਣਾ ਅਤੇ ਝੁੰਝਨੂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜੂ ਠੇਠ ਵੱਲੋਂ ਅਪਰਾਧ ਦੀ ਦੁਨੀਆ ਛੱਡ ਕੇ ਰਾਜਨੀਤੀ ਵਿੱਚ ਆਉਣ ਦੀ ਚਰਚਾ ਸੀ।

Leave a Reply

Your email address will not be published. Required fields are marked *

View in English