View in English:
May 7, 2024 1:09 am

ਦੀਪਿਕਾ-ਰਿਤਿਕ ਨੇ ‘ਫਾਈਟਰ’ ਦੇ ਇਮੋਸ਼ਨਲ ਸੀਨ ਦੀ ਸ਼ੂਟਿੰਗ ਸ਼ੁਰੂ ਕੀਤੀ

ਫੈਕਟ ਸਮਾਚਾਰ ਸੇਵਾ

ਮੁੰਬਈ , ਮਈ 24

ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਫਾਈਟਰ’ ਨੂੰ ਲੈ ਕੇ ਲਾਈਮਲਾਈਟ ‘ਚ ਹਨ। ਜਾਣਕਾਰੀ ਮੁਤਾਬਕ ਜਲਦ ਹੀ ਦੋਵੇਂ ਮੁੰਬਈ ਦੇ ਇਕ ਸਟੂਡੀਓ ‘ਚ ਇਸ ਫਿਲਮ ਦਾ ਇਕ ਇਮੋਸ਼ਨਲ ਸੀਨ ਸ਼ੂਟ ਕਰਨ ਜਾ ਰਹੇ ਹਨ। ਸ਼ੂਟਿੰਗ ਦਾ ਕੋਈ ਵੀ ਸੀਨ ਲੀਕ ਨਾ ਹੋਵੇ, ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਸ਼ੂਟਿੰਗ ਘੱਟੋ-ਘੱਟ ਕਰੂ ਵਿਚਾਲੇ ਕੀਤੀ ਜਾਵੇਗੀ ਤਾਂ ਕਿ ਕੋਈ ਸੀਨ ਸਾਹਮਣੇ ਨਾ ਆਵੇ।

ਜਾਣਕਾਰੀ ਅਨੁਸਾਰ ਰਿਤਿਕ ਅਤੇ ਦੀਪਿਕਾ ਦੇ ਇਮੋਸ਼ਨਲ ਸੀਨ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਦੋਹਾਂ ਸਿਤਾਰਿਆਂ ਦੀ ਸ਼ੂਟਿੰਗ ਸੋਮਵਾਰ ਤੋਂ ਚਾਂਦੀਵਾਲੀ ‘ਚ ਸ਼ੁਰੂ ਹੋ ਗਈ ਹੈ। ਇਹ ਸੀਨ ਫਿਲਮ ਦੇ ਇਕ ਅਹਿਮ ਮੋੜ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਆਨੰਦ ਨੇ ਸੈੱਟ ‘ਤੇ ਘੱਟੋ-ਘੱਟ ਕਰੂ ਮੈਂਬਰਾਂ ਨੂੰ ਰੱਖਿਆ ਹੈ। ਹਾਲਾਂਕਿ ਇਸ ਦੌਰਾਨ ਕਰੀਬ 20 ਤੋਂ 30 ਵਾਧੂ ਕਰੂ ਮੈਂਬਰਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ।

ਮੁੰਬਈ ਵਿੱਚ ਸ਼ੂਟਿੰਗ ਮੱਧ ਜੂਨ ਤੱਕ ਹੋਵੇਗੀ। ਫਿਰ ਟੀਮ ਜੁਲਾਈ ‘ਚ ਅੰਤਰਰਾਸ਼ਟਰੀ ਲੋਕੇਸ਼ਨ ‘ਤੇ ਸ਼ੂਟਿੰਗ ਲਈ ਰਵਾਨਾ ਹੋਵੇਗੀ। ਫਿਲਮ ਦੇ ਦੋ ਗੀਤ ਵਿਦੇਸ਼ਾਂ ਵਿੱਚ ਸ਼ੂਟ ਕੀਤੇ ਜਾਣਗੇ ਅਤੇ ਇੱਕ ਐਕਸ਼ਨ ਕਲਾਈਮੈਕਸ ਵੀ ਸ਼ੂਟ ਕੀਤਾ ਜਾਵੇਗਾ। ਇਹ ਫਿਲਮ ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਫਿਲਮ ‘ਚ ਅਨਿਲ ਕਪੂਰ ਵੀ ਨਜ਼ਰ ਆਉਣਗੇ। ਸੁਪਰਸਟਾਰ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਪਹਿਲੀ ਵਾਰ ਫਿਲਮ ‘ਫਾਈਟਰ’ ‘ਚ ਇਕੱਠੇ ਨਜ਼ਰ ਆਵੇਗੀ।

Leave a Reply

Your email address will not be published. Required fields are marked *

View in English