View in English:
May 6, 2024 10:26 pm

ਇੰਡੋਨੇਸ਼ੀਆ : ਫੁੱਟਬਾਲ ਮੈਚ ਦੌਰਾਨ 127 ਲੋਕਾਂ ਦੀ ਮੌਤ

ਇੰਡੋਨੇਸ਼ੀਆ ‘ਚ ਹਾਰਨ ਵਾਲੀ ਟੀਮ ਦੇ ਪ੍ਰਸ਼ੰਸਕ ਮੈਦਾਨ ‘ਚ ਦਾਖਲ, ਅੱਥਰੂ ਗੈਸ-ਲਾਠੀਚਾਰਜ ਤੋਂ ਬਾਅਦ ਮਚੀ ਭਗਦੜ

ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਮਚੀ ਭਗਦੜ ‘ਚ 127 ਲੋਕਾਂ ਦੀ ਮੌਤ ਹੋ ਗਈ। 180 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਪੂਰਬੀ ਜਾਵਾ ਦੇ ਕੰਜੂਰੂਹਾਨ ਸਟੇਡੀਅਮ ‘ਚ ਸ਼ਨੀਵਾਰ ਰਾਤ ਨੂੰ ਵਾਪਰੀ।

ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਇੰਡੋਨੇਸ਼ੀਆ ਦੀ ਬੀਆਰਆਈ ਲੀਗ-1 ਵਿੱਚ ਅਰੇਮਾ ਐਫਸੀ ਅਤੇ ਪਰਸੇਬਾਯਾ ਸੁਰਾਬਾਇਆ ਵਿਚਾਲੇ ਮੈਚ ਚੱਲ ਰਿਹਾ ਸੀ। ਪਰਸਾਬਾਯਾ ਦੀ ਟੀਮ ਹਾਰ ਗਈ। ਮੈਚ ਹਾਰਨ ਵਾਲੀ ਟੀਮ ਦੇ ਸਮਰਥਕ ਮੈਦਾਨ ਵਿੱਚ ਆ ਗਏ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪਈ, ਜਿਸ ਕਾਰਨ ਭਗਦੜ ਮੱਚ ਗਈ।

Leave a Reply

Your email address will not be published. Required fields are marked *

View in English