View in English:
September 21, 2024 3:44 am

Wrestler Sakshi Malik ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 21

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਭਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਾਕਸ਼ੀ ਮਲਿਕ ਦੇ ਇਸ ਫ਼ੈਸਲੇ ਨਾਲ ਤਹਿਲਕਾ ਮੱਚ ਗਿਆ ਹੈ। ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੁਸ਼ਤੀ ਛੱਡਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇਸ਼ਵਾਸੀਆਂ ਦੇ ਸਮਰਥਨ ਅਤੇ ਪਿਆਰ ਲਈ ਧੰਨਵਾਦ ਕੀਤਾ। ਸਾਕਸ਼ੀ ਨੇ ਨਵੇਂ ਪ੍ਰਧਾਨ ਦੀ ਚੋਣ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਸਾਕਸ਼ੀ ਮਲਿਕ ਨੇ ਕਿਹਾ ਕਿ ‘ਅਸੀਂ 40 ਦਿਨਾਂ ਤੱਕ ਸੜਕਾਂ ‘ਤੇ ਸੁੱਤੇ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਸਾਡੀ ਹਮਾਇਤ ਕਰਨ ਆਏ। ਜੇਕਰ ਬ੍ਰਿਜਭੂਸ਼ਣ ਸਿੰਘ ਦੇ ਵਪਾਰਕ ਹਿੱਸੇਦਾਰ ਅਤੇ ਕਰੀਬੀ ਸਹਿਯੋਗੀ ਇਸ ਫੈਡਰੇਸ਼ਨ ‘ਚ ਰਹੇਗਾ, ਤਾਂ ਮੈਂ ਆਪਣੀ ਕੁਸ਼ਤੀ ਨੂੰ ਤਿਆਗਦੀ ਹਾਂ… ਸਾਡੀ ਲੜਾਈ ਜਾਰੀ ਰਹੇਗੀ।’

ਪ੍ਰੈੱਸ ਕਾਨਫਰੰਸ ਦੌਰਾਨ ਸਾਕਸ਼ੀ ਮਲਿਕ ਭਾਵੁਕ ਦਿਸੀ ਅਤੇ ਰੋਂਦੇ ਹੋਏ ਪ੍ਰੈੱਸ ਕਾਨਫਰੰਸ ਵਿਚਾਲੇ ਹੀ ਛੱਡ ਕੇ ਉੱਠ ਗਈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਛੱਡਣ ਤੋਂ ਪਹਿਲਾਂ ਸਰਕਾਰ ਅਤੇ ਭਾਰਤੀ ਕੁਸ਼ਤੀ ਸੰਘ ਦੀ ਚੋਣ ੜਤੇ ਜੰਮ ਕੇ ਆਪਣੀ ਭੜਾਸ ਕੱਢੀ।

Leave a Reply

Your email address will not be published. Required fields are marked *

View in English