View in English:
May 17, 2024 6:59 am

ਲੋਕ ਕਲਾਵਾਂ ਅਤੇ ਲੋਕ ਨਾਚਾਂ ਬਾਰੇ ਵਿਚਾਰ ਚਰਚਾ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪਰੈਲ 30

ਲੋਕਗੀਤ ਸੁਸਾਇਟੀ ਪੰਜਾਬ ਅਤੇ ਡਾਰ ਸੰਸਥਾ ਮੁਹਾਲੀ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਲੋਕ ਕਲਾਵਾਂ ਅਤੇ ਲੋਕ ਨਾਚਾਂ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਲੋਕ ਨਾਚ ਗਿੱਧੇ ਦੀ ਸ਼ੁਰੂਆਤ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੇ ਵਿਕਾਸ ਅਤੇ ਤਬਦੀਲੀ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸੰਸਥਾ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਇਆ। ਲੋਕ ਕਲਾਵਾਂ ਅਤੇ ਲੋਕ ਨਾਚਾਂ ਦੀ ਸੰਭਾਲ ਅਤੇ ਤਰੱਕੀ ਲਈ ਯਤਨਸ਼ੀਲ ਕਈ ਸ਼ਖ਼ਸੀਅਤਾਂ ਨੇ ਭਾਗ ਲਿਆ ਅਤੇ ਮੁੱਖ ਬੁਲਾਰੇ ਹਰਭਜਨ ਕੌਰ ਢਿੱਲੋਂ, ਡਾ. ਜਸਵੀਰ ਕੌਰ ਬੈਂਸ, ਜ਼ੋਰਾਵਰ ਸਿੰਘ, ਡਾ: ਗੁਰਦੀਪ ਕੌਰ ਅਤੇ ਪਾਲ ਸਿੰਘ ਸਮਾਓ ਨੇ ਆਪਣੇ ਕੀਮਤੀ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।

ਮੰਚ ਦਾ ਸੰਚਾਲਨ ਸੰਸਥਾ ਦੇ ਪ੍ਰਧਾਨ ਪਰਵੇਸ਼ ਕੁਮਾਰ ਨੇ ਕੀਤਾ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਥਿੰਕ ਟੈਂਕ ਨੌਜਵਾਨ ਪੀੜ੍ਹੀ ਲਈ ਰਾਹ ਪੱਧਰਾ ਕਰਦੇ ਰਹਿਣਗੇ। ਡਾਰ ਸੰਸਥਾ ਦੇ ਮੈਂਬਰਾਂ ਵੱਲੋਂ ਵੀ ਸੰਗੀਤਕ ਰੰਗ ਬੰਨ੍ਹਿਆ ਗਿਆ।

ਇਸ ਮੌਕੇ ਪ੍ਰੀਤਮ ਸਿੰਘ ਰੁਪਲ, ਆਤਮਜੀਤ ਸਿੰਘ, ਬਲਕਾਰ ਸਿੱਧੂ, ਸਵਰਨਜੀਤ ਸਿੰਘ ਚੰਨੀ, ਹਰਜੀਤ, ਬਰਖਾ ਬਾਲੀ, ਅਜੀਤ ਸਿੰਘ, ਲਖਵੀਰ ਲੱਖੀ, ਸੁਖਬੀਰਪਾਲ ਕੌਰ, ਜਤਿੰਦਰ ਸੈਣੀ, ਸੁਖਦੇਵ ਸੁੱਖਾ, ਸੁਖ ਸੁਖਵਿੰਦਰ ਸੁੱਖੀ, ਸੁਰਮੁੱਖ ਸਿੰਘ, ਪੁਸ਼ਪਾ, ਗੁਰਮੀਤ ਕੁਲਾਰ ਅਤੇ ਡਾ. ਨਰੇਸ਼ ਕੁਮਾਰ ਪਹੁੰਚੇ।

Leave a Reply

Your email address will not be published. Required fields are marked *

View in English