View in English:
May 1, 2024 2:06 am

ਇੰਪਲਾਇਜ ਕ੍ਰਿਕਟ ਲੀਗ ਸੀਜ਼ਨ – (T20) ਦੇ ਪੰਜਵੇਂ ਦਿਨ ਹੋਏ ਰੋਮਾਂਚਕ ਮੁਕਾਬਲੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਪ੍ਰੈਲ 17

ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਚੰਡੀਗੜ੍ਹ ਵੱਲੋਂ ਪ੍ਰੀਤੀਕਾ ਗਰੁੱਪ ਆਫ ਇੰਡਸਟ੍ਰੀਜ਼ ਅਤੇ ਮੋਹਾਲੀ ਆਟੋ ਇੰਡਸਟ੍ਰੀਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇੰਪਲਾਇਜ ਕ੍ਰਿਕਟ ਲੀਗ ਸੀਜ਼ਨ- (T20) ਦੇ ਪੰਜਵੇਂ ਦਿਨ ਦੇ ਟੂਰਨਾਮੈਂਟ ਦੇ ਮੈਚ ਨੰਬਰ 14,15,16 ਅਤੇ ਮੈਚ ਨੰਬਰ 17 ਕਰਵਾਏ ਗਏ ਹਨ। ਲੀਗ ਮੈਚ ਨੰਬਰ 14 ਕੰਡਾਲਾ ਕ੍ਰਿਕਟ ਗਰਾਊਂਡ ਮੋਹਾਲੀ ਵਿਚ ਏਜੀ, ਚੰਡੀਗੜ੍ਹ vs ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦਰਮਿਆਨ ਖੇਡਿਆ ਗਿਆ। ਏਜੀ, ਚੰਡੀਗੜ੍ਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 115 ਦੌੜਾਂ ਬਣਾਈਆਂ ਗਈਆਂ। ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦੇ ਕਮਲ ਅਮਰਿੰਦਰ ਦੀ 62 ਦੌੜਾਂ ਦੀ ਖੇਡੀ ਤੇਜ ਤਰਾਰ ਪਾਰੀ ਨਾਲ ਟੀਮ 16 ਓਵਰਾਂ ਵਿੱਚ ਟੀਚਾ ਆਸਾਨੀ ਨਾਲ ਹਾਸਿਲ ਕਰਨ ਵਿਚ ਸਫਲ ਰਹੀ। ਕਮਲ ਅਮਰਿੰਦਰ ਨੂੰ ਮੈਨ ਆਫ ਮੈਚ ਐਲਾਨਿਆ ਗਿਆ।

ਲੀਗ ਮੈਚ ਨੰਬਰ 15 ਹਾਈ ਕੋਰਟ ਵਾਰੀਅਰਜ਼ vs ਕਮਿਸ਼ਨਰ XI ਦਰਮਿਆਨ ਮਹਾਜਨ ਕ੍ਰਿਕਟ ਗਰਾਊਂਡ, ਚੰਡੀਗੜ੍ਹ ਵਿਖੇ ਖੇਡਿਆ ਗਿਆ। ਕਮਿਸ਼ਨਰ XI ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।  ਅਮਿਤ ਪਰਾਸ਼ਰ ਅਤੇ ਨਵਜੋਤ ਸਿੰਘ ਦੀ ਪਹਿਲੀ ਵਿਕਟ ਲਈ 75 ਦੌੜਾਂ ਦੀ ਸਾਂਝੇਦਾਰੀ ਹੋਈ। ਜਿਸ ਨਾਲ ਟੀਮ 150 ਦੌੜਾਂ ਦੇ ਸਨਮਾਨਜਨਕ ਸਕੋਰ ਤੇ ਪਹੁੰਚ ਗਈ। ਜਿਸਦੇ ਜਵਾਬ ਵਿੱਚ ਹਾਈ ਕੋਰਟ ਵਾਰੀਅਰਜ਼ ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਉਸਦੇ 2 ਖਿਡਾਰੀ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਆਏ। ਪ੍ਰਿੰਸ ਪਾਂਡੇ ਦੀਆਂ 30 ਦੌੜਾਂ ਕਰਕੇ ਟੀਮ 134 ਦੌੜਾਂ ਹੀ ਬਣਾ ਸਕੀ। ਪਰ ਟੀਮ ਦੇ ਬਾਕੀ ਖਿਡਾਰੀ ਜਿਆਦਾ ਦੇਰ ਵਿਕਟ ਬਚਾ ਕੇ ਨਹੀਂ ਰੱਖ ਸਕੇ। ਕਮਿਸ਼ਨਰ XI ਦੇ ਨਵਜੋਤ ਸਿੰਘ ਨੂੰ 50 ਦੌੜਾਂ ਅਤੇ 2 ਵਿਕਟਾਂ ਲੈਣ ਲਈ ਮੈਨ ਆਫ਼ ਮੈਚ ਐਵਾਰਡ ਦਿੱਤਾ ਗਿਆ।
ਲੀਗ ਮੈਚ ਨੰਬਰ 16 ਮੈਡੀਕਲ ਕਾਲਜ ਪਟਿਆਲਾ ਅਤੇ MoH XI ਦੀਆਂ ਟੀਮਾਂ ਵਿਚਕਾਰ ਬਾਜਵਾ ਕ੍ਰਿਕਟ ਗਰਾਊਂਡ, ਮੋਹਾਲੀ ਵਿਖੇ ਹੋਇਆ ਹੈ। MoH XI ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ, ਪਰ ਕੋਈ ਖਿਡਾਰੀ ਜਿਆਦਾ ਸਮਾਂ ਵਿਕਟ ‘ਤੇ ਟਿਕ ਕੇ ਖੇਡਣ ਵਿਚ ਅਸਫ਼ਲ ਰਿਹਾ। ਟੀਮ ਸਿਰਫ 97 ਦੌੜਾਂ ਹੀ ਬਣਾ ਸਕੀ। ਜਿਸਨੂੰ ਮੈਡੀਕਲ ਕਾਲਜ ਪਟਿਆਲਾ ਦੀ ਟੀਮ ਨੇ 16 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਹਾਲਾਂਕਿ ਮੈਡੀਕਲ ਕਾਲਜ ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ 6 ਵਿਕਟਾਂ ਜਲਦੀ ਗਵਾ ਦਿੱਤੀਆਂ ਸਨ। ਡਾ ਮੋਹਿਤ ਨੂੰ 22 ਦੌੜਾਂ ਦੇ ਯੋਗਦਾਨ ਅਤੇ 3 ਵਿਕਟਾਂ ਲੈਣ ਕਰ ਕੇ ‘ਮੈਨ ਆਫ਼ ਮੈਚ’ ਐਲਾਨਿਆ ਗਿਆ।

ਲੀਗ ਮੈਚ ਨੰਬਰ 17 ਹਾਈਕੋਰਟ ਚੰਡੀਗੜ੍ਹ ਅਤੇ ਪੁਲਿਸ ਫੈਵਰੇਟ ਦੀਆਂ ਟੀਮਾਂ ਵਿਚਕਾਰ ਕੰਡਾਲਾ ਕ੍ਰਿਕਟ ਗਰਾਂਊਂਡ, ਮੋਹਾਲੀ ਵਿਖੇ ਹੋਇਆ ਹੈ। ਹਾਈਕੋਰਟ ਚੰਡੀਗੜ੍ਹ ਦੀ ਸ਼ੁਰੁਆਤ ਖਰਾਬ ਰਹੀ, ਟੀਮ ਦੇ 03 ਖਿਡਾਰੀ ਆਪਣਾ ਖਾਤਾ ਖੋਲ੍ਹਣ ਵਿਚ ਨਾਕਾਮ ਰਹੇ। ਟੀਮ ਨੇ 20 ਓਵਰਾਂ ਵਿਚ 118 ਦੌੜਾਂ ਹੀ ਬਣਾ ਸਕੀ। ਜਿਸਨੂੰ ਪੁਲਿਸ ਫੇਵਰੇਟ ਦੀ ਟੀਮ ਨੇ 19 ਗੇਂਦਾਂ ਬਾਕੀ ਰਹਿੰਦੇ ਪੂਰਾ ਕਰ ਲਿਆ। ਪੁਲੀਸ ਟੀਮ ਦੇ ਕ੍ਰਿਸ਼ਨ ਮਲਿਕ ਨੂੰ ‘ਮੈਨ ਆਫ਼ ਮੈਚ’ ਐਵਾਰਡ ਦਿੱਤਾ।

ਇੰਪਲਾਇਜ ਕ੍ਰਿਕਟ ਲੀਗ ਕਰਵਾਉਣ ਲਈ ਸਹਿਯੋਗੀ ਆਰੀਅਨ ਗਰੁੱਪ ਆਫ ਕਾਲਜ, ਦ ਡਾਕਟਰ ਕੰਸਲਟੇਂਸੀ, ਹੈਲਥ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਮੋਹਾਲੀ ਅਤੇ ਰੇਡਿਸਨ ਬਿਓਟੈਕ ਵਲੋਂ ਵਧੀਆ ਕਾਰਗੁਜ਼ਾਰੀ ਦਿਖਵਾਉਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰੇਤ ਕਲੱਬ ਦੇ ਸਰਪ੍ਰਸਤ ਜਨਕ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

View in English