View in English:
May 4, 2024 9:31 am

ਕੈਮਿਸਟਾਂ ਨੂੰ ਆ ਰਹੀ ਆ ਔਕਣਾ ਦੂਰ ਕਰਨ ਲਈ ਐਸੋਸੀਏਸ਼ਨ ਨੇ ਰਾਜਪੁਰਾ ‘ਚ ਕੀਤੀ ਅਹਿਮ ਮੀਟਿੰਗ

ਵਿਜੈ ਵੋਹਰਾ

ਰਾਜਪੁਰਾ , ਅਪ੍ਰੈਲ 22

ਬੀਤੇ ਦਿਨ ਐਤਵਾਰ ਨੂੰ ਜ਼ਿਲ੍ਹਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਰਾਜਪੁਰਾ ਦੇ ਸ਼ਾਮ ਪੈਲੇਸ ਵਿਖੇ ਹੋਈ।
ਇਸ ਮੌਕੇ ਪੰਜਾਬ ਪ੍ਰਧਾਨ ਗੁਰਬਖਸ਼ ਚਾਵਲਾ, ਪੰਜਾਬ ਕੈਸ਼ੀਅਰ ਅਮਰਦੀਪ ਸਿੰਘ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੰਤਰੀ ਰਾਜੀਵ ਜੈਨ ਮੀਤ ਪ੍ਰਧਾਨ ਸੰਜੀਵ ਚੌਧਰੀ ਨੇ ਕੀਤੀ। ਇਸ ਤੋਂ ਬਾਅਦ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ , ਜਨਰਲ ਸਕੱਤਰ ਗੁਰਬਖਸ਼ ਚਾਵਲਾ ਨੇ ਸਭ ਨੂੰ ਜੀ ਆਇਆਂ ਕਿਹਾ। ਮੈਂਬਰਾਂ ਨੇ ਕਿੱਤੇ ਵਿੱਚ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਅਤੇ ਦੁਕਾਨ ਵਿੱਚ ਵਿਕਰੀ ਵਧਾਉਣ ਲਈ ਸੁਝਾਅ ਦਿੱਤੇ ਅਤੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਫਾਰਮਾਸਿਸਟ ਕੋਰਸ ਕਰਨ ਲਈ ਪ੍ਰੇਰਿਤ ਕਰਨ ਯੂਨਿਟ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਚੌਧਰੀ, ਪਟਿਆਲਾ ਜਨਰਲ ਸਕੱਤਰ ਇੰਦਰਜੀਤ ਦੁਆ ਨਾਭਾ ਯੂਨਿਟ ਹੈੱਡ ਪਰਵੀਨ, ਸਲੀਮ ਚੇਅਰਮੈਨ ਪੁਨੀਤ ਅਰੋੜਾ ਥੋਕ ਹੈੱਡ ਵਰੁਣ ਭਾਟੀਆ ਸਲੀਮ ਮੁਹੰਮਦ, ਮਨਜੀਤ ਸਿੰਘ ਗੁਰਜੀਤ ਸਿੰਘ ਲੱਕੀ ਪਟਿਆਲਾ ਰਾਜਪੁਰਾ ਯੂਨਿਟ ਹੈੱਡ ਲਾਜਪਤ ਰਾਏ ਚੱਪੂ ਹਾਜ਼ਰ ਸਨ। ਦੀਪਕ ਜੌਲੀ ਕਾਰਜਕਾਰੀ ਹੈੱਡ ਜਤਿੰਦਰ ਵਰਮਾ ਸੰਜੀਵ ਵਧਵਾ ਜਨਰਲ ਸਕੱਤਰ ਰਾਜੇਸ਼ ਕੁਮਾਰ ਗੋਲਡੀ ਕੈਸ਼ੀਅਰ ਕਾਨੂੰਨੀ ਸਲਾਹਕਾਰ ਸ਼ਸ਼ੀ ਸ਼ਰਮਾ, ਕ੍ਰਿਸ਼ਨ ਕਪੂਰ ਸਲਾਹਕਾਰ ਰਾਕੇਸ਼ ਤੇਂਜਾ, ਜਗਦੀਸ਼ ਚੌਧਰੀ, ਦਿਨੇਸ਼ ਕੁਮਾਰ ਮਿੱਤਲ, ਘਨਸ਼ਿਆਮ, ਇਸ ਤੋਂ ਇਲਾਵਾ ਭਾਦਸੌ ਹੈੱਡ ਸ਼ੇਰ ਸਿੰਘ ਖੁੰਗਰ ਦੇਵੀ ਗੜ੍ਹੀ ਪੰਜਗਰਾਈਂ ਯੂਨੀ. ਕੈਸ਼ੀਅਰ ਗੁਲਸ਼ਨ ਡਬਲਯੂ.ਸੀ.ਏ ਹੈੱਡ ਅਮਿਤ, ਵਿਸ਼ਾਲ ਮਿੱਤਲ, ਰੌਕੀ ਮਿੱਤਲ, ਰਾਜੂ, ਕਪਿਲ ਚੋਪੜਾ, ਧਕਾਲਾ ਪ੍ਰਧਾਨ ਜਿੰਦਲ, ਰਣਜੀਤ ਸਿੰਘ, ਵਿਕਾਸ ਸਿਆਲ, ਅਰੁਣ ਮਹਿਤਾ, ਹਿਤੇਸ਼ ਕੁਮਾਰ ਤੋਂ ਇਲਾਵਾ ਸਮੂਹ ਯੂਨਿਟਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ। ਮੀਟਿੰਗ ਵਿੱਚ 250 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ ਅਤੇ ਅੰਤ ਵਿੱਚ ਡਾ. ਸੰਜੀਵ ਚੌਧਰੀ ਜ਼ਿਲ੍ਹਾ ਪ੍ਰਧਾਨ ਨੇ ਮੀਟਿੰਗ ਨੂੰ ਸਫਲ ਬਣਾਉਣ ਲਈ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *

View in English