View in English:
May 18, 2024 4:47 pm

ਅੰਮ੍ਰਿਤਪਾਲ ਦਾ ਸਾਥੀ ਲਵਪ੍ਰੀਤ ਸਿੰਘ ਤੂਫਾਨ ਜੇਲ੍ਹ ‘ਚੋਂ ਹੋਇਆ ਰਿਹਾਅ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਫਰਵਰੀ 24

ਲਵਪ੍ਰੀਤ ਸਿੰਘ ਉਰਫ ਤੂਫਾਨ ਫਤਿਹਪੁਰ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਜੇਲ ਦੇ ਬਾਹਰ ਪਹੁੰਚੇ ਉਸ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਰਿਹਾਈ ਦੀ ਕਾਪੀ ਈ-ਮੇਲ ਰਾਹੀਂ ਜੇਲ ਪ੍ਰਬੰਧਕਾਂ ਨੂੰ ਭੇਜ ਦਿੱਤੀ ਹੈ। ਨਾਲ ਹੀ ਜੇਲ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ।ਦੂਜੇ ਪਾਸੇ ਜੇਲ ਪ੍ਰਸ਼ਾਸਨ ਵੱਲੋਂ ਤੂਫਾਨ ਦੀ ਮੈਡੀਕਲ ਜਾਂਚ ਵੀ ਜੇਲ ਦੇ ਅੰਦਰ ਹੀ ਕਰਵਾਈ ਜਾ ਰਹੀ ਹੈ। ਅਣਪਛਾਤੇ ਲੋਕਾਂ ਦੀ ਸੂਚੀ ਵਿੱਚ ਲਵਪ੍ਰੀਤ ਤੂਫਾਨ ਦਾ ਨਾਮ ਸ਼ਾਮਲ ਕੀਤਾ ਸੀ।

ਅੱਜ ਅਦਾਲਤ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਮੈਂਬਰ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਕਾਫੀ ਹੰਗਾਮਾ ਹੋਇਆ ਸੀ।

Leave a Reply

Your email address will not be published. Required fields are marked *

View in English