View in English:
April 28, 2024 10:34 pm

ਪੰਜਾਬ ਦੀ ਬੈਡਮਿੰਟਨ ਟੀਮ ਨੇ ਆਲ ਇੰਡੀਆ ਸਿਵਿਲ, ਸਰਵਿਸਜ ਟੂਰਨਾਮੈਂਟ ਵਿੱਚ ਜਿੱਤੇ ਚਾਰ ਮੈਡਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਾਰਚ 12

ਸੈਂਟਰਲ ਸਿਵਿਲ ਸਰਵਿਸਜ ਕਲਚਰਲ ਅਤੇ ਸਪੋਰਟਸ ਬੋਰਡ ਨਵੀ ਦਿੱਲੀ ਵੱਲੋਂ ਹਰ ਸਾਲ ਵੱਖ-ਵੱਖ ਖੇਡਾਂ ਦੇ ਆਲ ਇੰਡੀਆ ਸਿਵਿਲ ਸਰਵਿਸਜ਼ ਟੂਰਨਾਮੈਂਟ ਕਰਵਾਏ ਜਾਂਦੇ ਹਨ। ਉਸੇ ਲੜੀ ਵਿੱਚ ਆਲ ਇੰਡੀਆ ਸਿਵਿਲ ਸਰਵਿਸਿਜ਼, ਬੈਡਮਿੰਟਨ (ਮਰਦ ਤੇ ਔਰਤਾਂ) ਟੂਰਨਾਮੈਂਟ-2023-24 ਦੀ ਇਸ ਵਾਰੀ ਜੁਆਇੰਟ ਡਾਇਰੈਕਟਰ ਸਪੋਰਟਸ ਚੰਡੀਗੜ੍ਹ ਪ੍ਰਸਾਸ਼ਨ ਨੂੰ ਜਿੰਮੇਵਾਰੀ ਦਿੱਤੀ ਗਈ ਸੀ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਟੂਰਨਾਮੈਂਟ 3 ਮਾਰਚ ਤੋਂ 9 ਮਾਰਚ 2024 ਤੱਕ ਸੈਕਟਰ 42 ਅਤੇ ਸੈਕਟਰ 38 ਦੇ ਬੈਡਮਿੰਟਨ ਹਾਲ ਵਿੱਚ ਬੜੀ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਦੀ ਟੀਮ ਵੱਲੋਂ ਵੱਖ- ਵੱਖ ਉਮਰ ਗਰੁੱਪਾਂ ਵਿੱਚ 11 ਮਰਦ ਅਤੇ 8 ਔਰਤ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਕੁੱਲ 19 ਖਿਡਾਰੀਆਂ ਵਿੱਚੋਂ 16 ਖਿਡਾਰੀ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀ ਤੇ ਕਰਮਚਾਰੀ ਸਨ। ਇਸ ਟੀਮ ਦੇ ਮੈਨੇਜਰ ਸੁਖਜੀਤ ਕੌਰ ਸੀਨੀਅਰ ਸਹਾਇਕ ਸੀ .ਐਮ. ਓ .ਪੰਜਾਬ ਸਿਵਲ ਸੈਕਟਰੀਏਟ ਅਤੇ ਕੋਚ ਹਰਮਿੰਦਰ ਪਾਲ ਸਿੰਘ ਸਿੱਖਿਆ ਵਿਭਾਗ ਪੰਜਾਬ ਸਨ। ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਕ ਗੋਲਡ ਅਤੇ ਤਿੰਨ ਸਿਲਵਰ ਕੁੱਲ ਚਾਰ ਮੈਡਲ ਪ੍ਰਾਪਤ ਕੀਤੇ। ਉਮਰ ਵਰਗ 45+ ਵਿੱਚ ਲੈਕਚਰਾਰ ਅਜੇ ਪਾਲ ਸਿੰਘ ਨੇ ਗੋਲਡ ਮੈਡਲ , 55+ਉਮਰ ਵਰਗ ਵਿੱਚੋਂ ਪ੍ਰਿੰਸੀਪਲ ਰਾਜੀਵ ਹਾਂਡਾ ਨੇ ਸਿਲਵਰ ਮੈਡਲ ਅਤੇ ਪ੍ਰਿੰਸਿਪਲ ਸੀਮਾ ਸੈਣੀ ਨੇ ਉਮਰ ਵਰਗ 55+ ਵਿਚੋਂ ਸਿੰਗਲ ਗੇਮ ਵਿੱਚ ਸਿਲਵਰ ਅਤੇ ਡਬਲ ਗੇਮ ਵਿੱਚੋਂ ਵੀ ਸਿਲਵਰ (ਕੁੱਲ ਦੋ) ਮੈਡਲ ਪ੍ਰਾਪਤ ਕੀਤੇ। ਪੰਜਾਬ ਟੀਮ ਦੇ ਬਾਕੀ ਖਿਡਾਰੀਆਂ ਨੇ ਵੀ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਪੰਜਾਬ ਦੀ ਪੂਰੀ ਟੀਮ ਵਿੱਚ ਜ਼ਿਲ੍ਹਾ ਜਲੰਧਰ ਤੋਂ ਰਾਜੀਵ ਹਾਂਡਾ ,ਹਰਬਿੰਦਰ ਪਾਲ, ਰਮਨ ਮੈਹਰਾ, ਅਤੇ ਦੀਪਿਕਾ ਦੂਆ, ਜਿਲ੍ਹਾ ਕਪੂਰਥਲਾ ਤੋਂ ਸਾਜਨ ਕੁਮਾਰ, ਜਿਲ੍ਹਾ ਮੋਗਾ ਤੋਂ ਨੀਤੂ,ਹਰਦੀਪ ਕੌਰ ਅਤੇ ਤੇਜ਼ਪ੍ਰੀਤ ਕੌਰ, ਜ਼ਿਲ੍ਹਾ ਲੁਧਿਆਣਾ ਤੋਂ ਅਜੇ ਪਾਲ ਸਿੰਘ, ਜ਼ਿਲ੍ਹਾ ਪਟਿਆਲਾ ਤੋਂ ਜੀਵਨ ਜੋਤ ਸਿੰਘ ਅਤੇ ਨਾਰੀਸ਼ ਕੁਮਾਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਵਕੇਸ਼ ਸ਼ਰਮਾ ਅਤੇ ਰਮਨਦੀਪ ਸਿੰਘ, ਜਿਲ੍ਹਾ ਅੰਮ੍ਰਿਤਸਰ ਤੋਂ ਦਮਨਜੀਤ, ਜ਼ਿਲ੍ਹਾ ਨਵਾਂਸ਼ਹਿਰ ਤੋਂ ਰਾਜਨ ਹਰੀਸ਼, ਜ਼ਿਲ੍ਹਾ ਬਰਨਾਲਾ ਤੋਂ ਜਸਵੰਤ ਸਿੰਘ, ਜਿਲ੍ਹਾ ਰੂਪਨਗਰ ਤੋਂ ਸੀਮਾ ਸੈਣੀ ਨੇ ਭਾਗ ਲਿਆ।ਪੰਜਾਬ ਦੀ ਪੂਰੀ ਟੀਮ ਨੂੰ ਇਸ ਮਾਣ ਮੱਤੀ ਪ੍ਰਾਪਤੀ ਤੇ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ, ਹਰਜੋਤ ਬੈਂਸ ਸਿੱਖਿਆ ਮੰਤਰੀ ਪੰਜਾਬ,ਪਰਮਜੀਤ ਸਿੰਘ ਡਾਇਰੈਕਟਰ ਸਿਖਿਆ ਵਿਭਾਗ (ਸ.ਸ), ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ) , ਕੁਲਜੀਤ ਪਾਲ ਸਿੰਘ ਮਾਹੀ ਸਾਬਕਾ ਡਾਇਰੈਕਟਰ ਸਿਖਿਆ ਵਿਭਾਗ ਅਤੇ ਡਾ. ਜਗਸੀਰ ਸਿੰਘ ਨੇ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *

View in English