ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਕਤੂਬਰ 2
ਇਸ ਵਾਰ ਏਅਰ ਫੋਰਸ ਡੇ (8 ਅਕਤੂਬਰ) ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਮਨਾਇਆ ਜਾਵੇਗਾ। ਫੁੱਲ ਡਰੈਸ ਰਿਹਰਸਲ 6 ਅਕਤੂਬਰ ਨੂੰ ਹੋਵੇਗੀ। ਝੀਲ ‘ਤੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਪਰ ਸਮਾਗਮ ਨੂੰ ਲੈ ਕੇ ਖ਼ਰਾਬ ਮੌਸਮ ਦਾ ਦੌਰ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਦੋਵੇਂ ਦਿਨ ਸ਼ਹਿਰ ਵਿੱਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ 6 ਅਤੇ 8 ਅਕਤੂਬਰ ਨੂੰ ਸ਼ਹਿਰ ਵਿੱਚ ਬੱਦਲਵਾਈ ਰਹਿ ਸਕਦੀ ਹੈ। ਮੌਸਮ ਸਬੰਧੀ ਹੋਰ ਜਾਣੀਆਂ-ਪਛਾਣੀਆਂ ਵੈੱਬਸਾਈਟਾਂ ਮੁਤਾਬਕ ਦੋਵੇਂ ਦਿਨ ਚੰਡੀਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦੇ ਨਾਲ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪਿਛਲੀ ਵਾਰ ਵੀ ਖਰਾਬ ਮੌਸਮ ਨੇ ਝੀਲ ‘ਤੇ ਆਯੋਜਿਤ ਏਅਰ ਸ਼ੋਅ ਨੂੰ ਖਰਾਬ ਕਰ ਦਿੱਤਾ ਸੀ। 1971 ਦੀ ਜੰਗ ਦੇ ਸੁਨਹਿਰੀ ਜਿੱਤ ਦਿਵਸ ‘ਤੇ 22 ਸਤੰਬਰ 2021 ਨੂੰ ਸ਼ਾਮ 4.30 ਵਜੇ ਸੁਖਨਾ ਝੀਲ ‘ਤੇ ਹਵਾਈ ਸੈਨਾ ਵੱਲੋਂ ਵਿਸ਼ੇਸ਼ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਫੁੱਲ ਡਰੈੱਸ ਰਿਹਰਸਲ ਵਿੱਚ ਮੌਸਮ ਬਿਲਕੁਲ ਸਾਫ਼ ਸੀ ਪਰ ਮੁੱਖ ਸਮਾਗਮ ਵਾਲੇ ਦਿਨ ਮੌਸਮ ਖ਼ਰਾਬ ਹੋ ਗਿਆ ਜਿਸ ਕਾਰਨ ਹਵਾਈ ਸੈਨਾ ਦੇ ਕਈ ਜਹਾਜ਼ਾਂ ਨੇ ਏਅਰ ਸ਼ੋਅ ਵਿੱਚ ਹਿੱਸਾ ਨਹੀਂ ਲਿਆ।