View in English:
May 8, 2024 9:27 am

Adipurush ਦਾ ਦੂਜਾ ਗਾਣਾ ‘ਰਾਮ ਸੀਆ ਰਾਮ’ ਰਿਲੀਜ਼ ਲਈ ਤਿਆਰ

ਫੈਕਟ ਸਮਾਚਾਰ ਸੇਵਾ

ਮੁੰਬਈ , ਮਈ 25

ਓਮ ਰਾਉਤ ਵੱਲੋਂ ਨਿਰਦੇਸ਼ਿਤ ਫਿਲਮ ‘ਆਦਿਪੁਰਸ਼’ ਦੇ ਪਹਿਲੇ ਗੀਤ ‘ਜੈ ਸ਼੍ਰੀ ਰਾਮ’ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਇਸ ਫਿਲਮ ਦਾ ਦੂਜਾ ਗੀਤ ‘ਰਾਮ ਸੀਆ ਰਾਮ’ 29 ਮਈ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਸਾਚੇਤ ਅਤੇ ਪਰੰਪਰਾ ਨੇ ਗਾਇਆ ਹੈ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲ ਮਨੋਜ ਸ਼ੁਕਲਾ ਨੇ ਲਿਖੇ ਹਨ। ਇਸ ਦੇ ਲਈ ਮੇਕਰਸ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਆਦਿਪੁਰਸ਼ ਫਿਲਮ ਦਾ ਗੀਤ 29 ਮਈ ਨੂੰ ਦੁਪਹਿਰ 12:00 ਵਜੇ ਸਾਰੇ ਮਿਊਜ਼ਿਕ ਚੈਨਲਾਂ, ਰੇਡੀਓ ਸਟੇਸ਼ਨਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕੋ ਸਮੇਂ ਰਿਲੀਜ਼ ਕੀਤਾ ਜਾਵੇਗਾ। ਫਿਲਮ ‘ਚ ਪ੍ਰਭਾਸ ਰਾਘਵ ਦਾ ਕਿਰਦਾਰ ਨਿਭਾਅ ਰਹੇ ਹਨ। ਜਦੋਂਕਿ ਕ੍ਰਿਤੀ ਸੈਨਨ ਜਾਨਕੀ ਦੇ ਰੋਲ ‘ਚ ਅਤੇ ਸੈਫ ਅਲੀ ਖਾਨ ਲੰਕੇਸ਼ ਦੇ ਰੋਲ ‘ਚ ਹਨ। ‘ਆਦਿਪੁਰਸ਼’ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਭਾਸ ਦੀ ਇਸ ਫਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।

Leave a Reply

Your email address will not be published. Required fields are marked *

View in English