View in English:
May 6, 2024 5:47 pm

ਕੇਂਦਰ ਸਰਕਾਰ ਨੇ FM Radio ਚੈਨਲਾਂ ਨੂੰ ਦਿੱਤੀ ਹਿਦਾਇਤ, ਇਨ੍ਹਾਂ ਗੀਤਾਂ ‘ਤੇ ਲਗਾਈ ਜਾਵੇ ਰੋਕ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਦਸੰਬਰ 1

ਦੇਸ਼ ਵਿੱਚ ਐਫਐਮ ਰੇਡੀਓ ਚੈਨਲਾਂ ਨੂੰ ਹੁਣ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਜਾਂ ਹੋਰ ਸਮੱਗਰੀ ਚਲਾਉਣ ਤੋਂ ਪਹਿਲਾਂ ਕਈ ਵਾਰ ਸੋਚਣਾ ਪਵੇਗਾ। ਕੇਂਦਰ ਸਰਕਾਰ ਨੇ ਰੇਡੀਓ ਚੈਨਲਾਂ ਨੂੰ ਸ਼ਰਾਬ, ਨਸ਼ੇ, ਬੰਦੂਕ ਸੱਭਿਆਚਾਰ ਸਮੇਤ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਉਣ ਵਿਰੁੱਧ ਚਿਤਾਵਨੀ ਦਿੱਤੀ ਹੈ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਜਾਰੀ ਇਕ ਸਲਾਹ ਵਿੱਚ, ਐਫਐਮ ਰੇਡੀਓ ਚੈਨਲਾਂ ਨੂੰ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ (ਗੋਪਾ) ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ (ਐਮਜੀਓਪੀਏ) ਵਿੱਚ ਨਿਰਧਾਰਤ ਨਿਯਮਾਂ ਤੇ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਦਾ ਪ੍ਰਸਾਰਣ ਨਾ ਕਰਨ ਦੀਆਂ ਹਦਾਇਤਾਂ ਹਨ।

Leave a Reply

Your email address will not be published. Required fields are marked *

View in English