View in English:
May 7, 2024 12:59 am

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਮੁਨਮੁਨ ਦੱਤਾ ਦਾ ਹੋਇਆ ਐਕਸੀਡੈਂਟ

ਫੈਕਟ ਸਮਾਚਾਰ ਸੇਵਾ

ਮੁੰਬਈ , ਨਵੰਬਰ 21

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਲੋਕਾਂ ਦੇ ਪਸੰਦੀਦਾ ਸ਼ੋਅ ਵਿੱਚੋਂ ਇੱਕ ਹੈ। ਇਸ ਸ਼ੋਅ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਦਾ ਜਰਮਨੀ ਵਿੱਚ ਮਾਮੂਲੀ ਹਾਦਸਾ ਹੋ ਗਿਆ ਹੈ। ਇਸ ਘਟਨਾ ਕਾਰਨ ਅਦਾਕਾਰਾ ਜ਼ਖਮੀ ਹੋ ਗਈ ਹੈ। ਇਹ ਜਾਣਕਾਰੀ ਮੁਨਮੁਨ ਦੱਤਾ ਨੇ ਖੁਦ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਮੁਨਮੁਨ ਦੱਤਾ ਨੇ ਦੱਸਿਆ ਕਿ ਉਸ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਯੂਰਪ ਦੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਸੇ ਦੌਰਾਨ ਉਸ ਦਾ ਹਾਦਸਾ ਹੋ ਗਿਆ।

ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਸ਼ੇਅਰ ਕਰਦੇ ਹੋਏ ਮੁਨਮੁਨ ਨੇ ਦੱਸਿਆ ਕਿ ਉਹ ਜਰਮਨੀ ‘ਚ ਇਕ ਛੋਟੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਜਿਸ ਕਾਰਨ ਉਸ ਦਾ ਖੱਬਾ ਗੋਡਾ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਮੈਨੂੰ ਯਾਤਰਾ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ, ਇਸ ਲਈ ਮੈਂ ਹੁਣ ਘਰ ਵਾਪਸ ਜਾ ਰਹੀ ਹਾਂ। ਅਦਾਕਾਰਾ ਦੇ ਜ਼ਖਮੀ ਹੋਣ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ।
ਦਰਅਸਲ ਮੁਨਮੁਨ ਦੱਤਾ ਕੰਮ ਤੋਂ ਬਰੇਕ ਲੈ ਕੇ ਯੂਰਪ ਗਈ ਸੀ। ਉਹ ਪਹਿਲਾਂ ਸਵਿਟਜ਼ਰਲੈਂਡ ਗਈ ਅਤੇ ਫਿਰ ਇੰਟਰਲੇਕਨ ਟਰੇਨ ਲੈ ਕੇ ਜਰਮਨੀ ਗਈ। ਮੁਨਮੁਨ ਦੱਤਾ ਨੇ ਸਵਿਟਜ਼ਰਲੈਂਡ ‘ਚ ਕਾਫੀ ਮਸਤੀ ਕੀਤੀ ਸੀ। ਉਨ੍ਹਾਂ ਇਸ ਯਾਤਰਾ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ। ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ ਪਰ ਬਦਕਿਸਮਤੀ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਹੁਣ ਉਸ ਨੂੰ ਆਪਣੀ ਯਾਤਰਾ ਖਤਮ ਕਰਕੇ ਵਾਪਸ ਪਰਤਣਾ ਪਿਆ ਹੈ।

Leave a Reply

Your email address will not be published. Required fields are marked *

View in English