View in English:
May 7, 2024 12:23 am

ਘਰ ‘ਚ ਇਸ ਤਰਾਂ ਬਣਾਓ ਮਟਰ ਮਸ਼ਰੂਮ ਦੀ ਸਵਾਦਿਸ਼ਟ ਸਬਜ਼ੀ

ਜਸਵਿੰਦਰ ਕੌਰ

ਨਵੰਬਰ 16

ਮਸ਼ਰੂਮ ਦੀ ਸਬਜ਼ੀ ਖਾਣ ‘ਚ ਬਹੁਤ ਸਵਾਦ ਲੱਗਦੀ ਹੈ। ਤੁਸੀਂ ਵਿਆਹ ਦੀ ਪਾਰਟੀ ਜਾਂ ਰੈਸਟੋਰੈਂਟ ਵਿੱਚ ਮਸ਼ਰੂਮ ਦੀ ਸਬਜ਼ੀ ਜ਼ਰੂਰ ਖਾਧੀ ਹੋਵੇਗੀ। ਇਸ ਨੂੰ ਬਹੁਤ ਸਾਰੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਇਸ ਦੇ ਸਵਾਦ ਨੂੰ ਹੋਰ ਵੀ ਵਧਾਉਂਦਾ ਹੈ। ਇਸ ਨੂੰ ਰੋਟੀ, ਪਰਾਠਾ ਜਾਂ ਨਾਨ ਨਾਲ ਖਾਧਾ ਜਾ ਸਕਦਾ ਹੈ। ਆਓ ਜਾਣਦੇ ਹਾਂ ਘਰ ‘ਚ ਮਸ਼ਰੂਮ ਦੀ ਸਬਜ਼ੀ ਬਣਾਉਣ ਦਾ ਵਧੀਆ ਤਰੀਕਾ :

ਸਮੱਗਰੀ

ਮਸ਼ਰੂਮ – 250 ਗ੍ਰਾਮ
ਹਰੇ ਮਟਰ – 1 ਕਟੋਰੀ
ਟਮਾਟਰ – 4
ਪਿਆਜ਼ – 2
ਹਰੀਆਂ ਮਿਰਚਾਂ – 2
ਹਲਦੀ – ਦੋ ਚੱਮਚ
ਧਨੀਆ ਪਾਊਡਰ – ਇੱਕ ਚਮਚ
ਗਰਮ ਮਸਾਲਾ – ਅੱਧਾ ਚਮਚ
ਲਾਲ ਮਿਰਚ ਪਾਊਡਰ – ਇੱਕ ਚਮਚ
ਲਸਣ – 10 ਤੋਂ 12 ਕਲੀਆਂ
ਅਦਰਕ – 1 ਇੰਚ
ਤੇਲ
ਲੂਣ – ਸੁਆਦ ਅਨੁਸਾਰ

ਵਿਧੀ –

ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਗਰਮ ਕਰੋ ਅਤੇ ਇਸ ਵਿਚ ਮਟਰ ਉਬਾਲੋ। ਹੁਣ ਮਸ਼ਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਓ। ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ, ਇਸ ਵਿੱਚ ਪਿਆਜ਼, ਟਮਾਟਰ, ਅਦਰਕ, ਹਰੀ ਮਿਰਚ ਅਤੇ ਲਸਣ ਪਾ ਕੇ ਵੱਡੇ ਵੱਡੇ ਟੁਕੜਿਆਂ ਵਿੱਚ ਕੱਟ ਕੇ ਪੰਜ ਮਿੰਟ ਤੱਕ ਭੁੰਨ ਲਓ। ਜਦੋਂ ਸਭ ਕੁਝ ਨਰਮ ਹੋ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਮਿਕਸਰ ‘ਚ ਪੀਸ ਲਓ। ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਤੋਂ ਬਾਅਦ ਇਸ ‘ਚ ਜੀਰਾ ਪਾਓ। ਜਦੋਂ ਜੀਰਾ ਤਿੜਕ ਜਾਵੇ ਤਾਂ ਇਸ ਵਿਚ ਟਮਾਟਰ-ਪਿਆਜ਼ ਦੀ ਪਿਊਰੀ ਪਾਓ।

ਹੁਣ ਹਲਦੀ ਪਾਊਡਰ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਉਦੋਂ ਤੱਕ ਪਕਾਓ , ਜਦੋਂ ਤੱਕ ਇਹ ਤੇਲ ਨਾ ਛਡੇ। ਇਸ ਤੋਂ ਬਾਅਦ ਪੈਨ ‘ਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਇਸ ਨੂੰ ਹਿਲਾਉਂਦੇ ਰਹੋ। ਤੁਹਾਨੂੰ ਗ੍ਰੇਵੀ ਨੂੰ ਕਿੰਨੀ ਗਾੜੀ ਚਾਹੀਦੀ ਹੈ, ਉਸ ਮੁਤਾਬਕ ਪਾਣੀ ਪਾਓ। ਹੁਣ ਇਸ ਵਿਚ ਮਸ਼ਰੂਮ ਅਤੇ ਮਟਰ ਪਾਓ ਅਤੇ ਪੰਜ ਤੋਂ ਦਸ ਮਿੰਟ ਤੱਕ ਪਕਣ ਦਿਓ। ਹੁਣ ਗਰਮ ਮਸਾਲਾ ਅਤੇ ਬਾਰੀਕ ਕੱਟਿਆ ਹਰਾ ਧਨੀਆ ਪਾਓ ਅਤੇ ਹਿਲਾਓ। ਮਟਰ ਮਸ਼ਰੂਮ ਸਬਜ਼ੀ ਨੂੰ ਰੋਟੀ ਜਾਂ ਪਰਾਠੇ ਨਾਲ ਗਰਮਾ-ਗਰਮ ਸਰਵ ਕਰੋ।

Leave a Reply

Your email address will not be published. Required fields are marked *

View in English