View in English:
April 28, 2024 3:33 am

ਚੰਡੀਗੜ੍ਹ ‘ਚ 0001 ਨੰਬਰ 18.19 ਲੱਖ ਰੁਪਏ ‘ਚ ਵਿਕਿਆ

ਫੈਕਟ ਸਮਾਚਾਰ ਸੇਵਾ

ਪੰਚਕੂਲਾ , ਅਕਤੂਬਰ 30

ਚੰਡੀਗੜ੍ਹ ‘ਚ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਨਵੀਂ ਸੀਰੀਜ਼ CH 01-CM ਦੇ ਨਾਲ-ਨਾਲ ਪੁਰਾਣੀ ਸੀਰੀਜ਼ ਦੇ ਬਾਕੀ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ। ਵਿਭਾਗ ਨੂੰ 466 ਫੈਂਸੀ ਨੰਬਰਾਂ ਦੀ ਨਿਲਾਮੀ ਤੋਂ 2.12 ਕਰੋੜ ਰੁਪਏ ਦੀ ਆਮਦਨ ਹੋਈ ਹੈ।

ਨਿਲਾਮੀ ਵਿੱਚ ਸੀਐਚ 01-ਸੀਐਮ 0001 ਨੰਬਰ 50 ਹਜ਼ਾਰ ਦੀ ਰਾਖਵੀਂ ਕੀਮਤ ਦੇ ਮੁਕਾਬਲੇ ਸਭ ਤੋਂ ਵੱਧ 18.19 ਲੱਖ ਰੁਪਏ ਵਿੱਚ ਨਿਲਾਮ ਕੀਤਾ ਗਿਆ। ਇਸ ਤੋਂ ਇਲਾਵਾ 0009 ਨੰਬਰ 30 ਹਜ਼ਾਰ ਦੀ ਰਾਖਵੀਂ ਕੀਮਤ ਦੇ ਮੁਕਾਬਲੇ 7.65 ਲੱਖ ਰੁਪਏ ਵਿੱਚ ਵੇਚਿਆ ਗਿਆ। ਦੂਜੇ ਪਾਸੇ 0007 ਨੰਬਰ 7.50 ਲੱਖ, 0003 ਨੰਬਰ 7.02 ਲੱਖ, 0006 ਨੰਬਰ 5.84 ਲੱਖ, 0005 ਨੰਬਰ 5.55 ਲੱਖ, 0005 ਨੰਬਰ 5.55 ਲੱਖ, 0002 ਨੰਬਰ 4.11 ਲੱਖ, 0077 ਨੰਬਰ 3.96 ਲੱਖ, 0008 ਨੰਬਰ 3 ਲੱਖ ਅਤੇ 0013 ਨੰਬਰ 2.91 ਲੱਖ ਰੁਪਏ ਦੀ ਨਿਲਾਮੀ ਕੀਤੀ ਗਈ।

Leave a Reply

Your email address will not be published. Required fields are marked *

View in English